ਅਭਿਨੇਤਾ ਅਰਬਾਜ਼ ਖਾਨ ਨੇ ਆਈ.ਪੀ.ਐੱਲ ’ਚ ਸੱਟੇਬਾਜ਼ੀ ਦੀ ਗੱਲ ਸਵੀਕਾਰੀ

ਨਵੀਂ ਦਿੱਲੀ – ਬਾਲੀਵੁਡ ਅਭਿਨੇਤਾ ਅਰਬਾਜ਼ ਖਾਨ ਦੀਆਂ ਮੁਸ਼ਕਿਲਾਂ ਵਿਚ ਵਾਧਾ ਹੋਣ ਜਾ ਰਿਹਾ ਹੈ। ਆਈਪੀਐਲ ਵਿਚ ਸੱਟੇਬਾਜ਼ੀ ਨੂੰ ਲੈ ਕੇ ਅੱਜ ਅਰਬਾਜ਼ ਕੋਲੋਂ ਪੁਛਗਿਛ ਹੋਈ, ਜਿਸ ਵਿਚ ਉਸ ਨੇ ਮੰਨਿਆ ਹੈ ਕਿ ਉਸ ਨੇ ਆਈਪੀਐਲ ਦੌਰਾਨ ਸੱਟੇਬਾਜ਼ੀ ਕੀਤੀ ਸੀ।
ਉਸ ਨੇ ਮੰਨਿਆ ਹੈ ਕਿ ਉਹ ਪਿਛਲੇ 5 ਸਾਲਾਂ ਤੋਂ ਸੱਟੇਬਾਜ਼ੀ ਕਰਦਾ ਆ ਰਿਹਾ ਹੈ ਤੇ ਪਿਛਲੇ ਸੀਜ਼ਨ ਦੌਰਾਨ ਉਹ 2 ਕਰੋੜ ਤੋਂ ਵੱਧ ਰਕਮ ਹਾਰ ਗਿਆ ਸੀ।