ਬਰੈੱਡ ਸਲਾਈਸ ਇਡਲੀ

ਸਵੇਰ ਦੇ ਨਾਸ਼ਤੇ ਵਿੱਚ ਇਡਲੀ ਬਹੁਤ ਪਸੰਦ ਕੀਤੀ ਜਾਂਦੀ ਹੈ। ਇਸ ਵਿੱਚ ਪ੍ਰੋਟੀਨ ਵੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਬਰੈੱਡ ਸਲਾਈਸ ਤੋਂ ਤਿਆਰ ਇਡਲੀ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਇਹ ਖਾਣ ਵਿੱਚ ਸੁਆਦ ਨਾਲ ਭਰਪੂਰ ਅਤੇ ਬਣਾਉਣ ਵਿੱਚ ਕਾਫ਼ੀ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀਂ
ਬਰੈੱਡ ਸਲਾਈਸ – 6
ਸੂਜੀ – 160 ਗ੍ਰਾਮ
ਦਹੀਂ – 235 ਗ੍ਰਾਮ
ਨਮਕ – 1/2 ਚੱਮਚ
ਪਾਣੀ – 170 ਮਿਲੀਲੀਟਰ
ਫ਼ਰੂਟ ਸਾਲਟ – 1 ਚੱਮਚ
ਪਾਣੀ – 2 ਚੱਮਚ
ਵਿਧੀਂ
1. ਸਭ ਤੋਂ ਪਹਿਲਾਂ 6 ਬਰੈਡ ਸਲਾਈਸ ਲੈ ਕੇ ਉਸ ਨੂੰ ਕਿਨਾਰਿਆਂ ਤੋਂ ਕੱਟ ਲਓ।
2. ਫ਼ਿਰ ਇਸ ਨੂੰ ਬਲੈਂਡਰ ‘ਚ ਬਲੈਂਡ ਕਰਕੇ ਬਾਊਲ ‘ਚ ਕੱਢ ਲਓ।
3. ਹੁਣ ਇਸ ਵਿੱਚ 160 ਗ੍ਰਾਮ ਸੂਜੀ, 235 ਗ੍ਰਾਮ ਦਹੀਂ, 1/2 ਚੱਮਚ ਨਮਕ, 170 ਮਿਲੀਲੀਟਰ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ 20 ਮਿੰਟ ਲਈ ਇੱਕ ਪਾਸੇ ਰੱਖ ਦਿਓ।
4. ਇਸ ਤੋਂ ਬਾਅਦ ਇਸ ਵਿੱਚ 1 ਚੱਮਚ ਫ਼ਰੂਟ ਸਾਲਟ, 2 ਚੱਮਚ ਪਾਣੀ ਪਾ ਕੇ 2 ਮਿੰਟ ਇੰਝ ਹੀ ਰੱਖ ਦਿਓ ਅਤੇ ਫ਼ਿਰ ਇਸ ਨੂੰ ਚੰਗੀ ਤਰ੍ਹਾਂ ਮਿਲਾਓ।
5. ਇਡਲੀ ਮੋਲਡ ਲੈ ਕੇ ਉਸ ‘ਤੇ ਬਰੱਸ਼ ਨਾਲ ਤੇਲ ਲਗਾਓ ਅਤੇ ਇਸ ਵਿੱਚ ਤਿਆਰ ਕੀਤਾ ਮਿਸ਼ਰਣ ਪਾਓ।
6. ਫ਼ਿਰ ਇਸ ਨੂੰ ਉੱਬਲ਼ਦੇ ਹੋਏ ਪਾਣੀ ਵਾਲੇ ਪੈਨ ‘ਚ ਰੱਖ ਕੇ ਢੱਕ ਦਿਓ।
7. ਇਸ ਨੂੰ 15 ਮਿੰਟ ਤੱਕ ਸਟੀਮ ‘ਚ ਪਕਾਓ।
8. ਹੁਣ ਮੋਲਡ ‘ਚੋਂ ਇਡਲੀ ਕੱਢ ਲਓ।
9. ਬਰੈੱਡ ਇਡਲੀ ਬਣ ਕੇ ਤਿਆਰ ਹੈ। ਇਸ ਨੂੰ ਕੋਕੋਨਟ ਚਟਨੀ ਅਤੇ ਸਾਂਵਰ ਨਾਲ ਸਰਵ ਕਰੋ।