ਖੂਨ ਦਾ ਦਬਾਅ ਕੰਟਰੋਲ ਕਿਵੇਂ ਕਰੀਏ?

ਸ਼ੁੱਧ ਹਵਾ : ਸਾਫ਼ ਖੁੱਲ੍ਹੀ ਅਤੇ ਤਾਜ਼ੀ ਹਵਾ ਪਾਉਣ ਲਈ ਸਾਨੂੰ ਸਵੇਰੇ ਜਲਦੀ ਉਠ ਕੇ ਸੈਰ ਕਰਨੀ ਚਾਹੀਦੀ ਹੈ। ਖੁੱਲ੍ਹੀ ਹਵਾ ਵਿੱਚ ਲੰਬੇ-ਲੰਬੇ ਸਾਹ ਲੈਣੇ ਚਾਹੀਦੇ ਹਨ ਅਤੇ ਹੋ ਸਕੇ ਤਾਂ ਅਲੋਮ ਅਨੁਵਿਲੋਮ ਅਤੇ ਕਪਾਲਭਾਤੀ ਯੋਗ ਆਸਣਾਂ ‘ਤੇ 10-10 ਮਿੰਟ ਜ਼ਰੂਰ ਲਾਉਣੇ ਚਾਹੀਦੇ ਹਨ।
ਸ਼ੁੱਧ ਪਾਣੀ : ਸ਼ੁੱਧ ਪਾਣੀ ਪੀਣ ਲਈ ਸਾਨੂੰ ਘੜੇ ਦੀ ਵਰਤੋਂ ਕਰਨੀ ਚਾਹੀਦੀ ਹੈ। ਹੋ ਸਕੇ ਤਾਂ ਘੜੇ ਵਿੱਚ ਨਿੰਮ, ਤੁਲਸੀ ਜਾਂ ਅਮਰੂਦ ਦੇ ਪੱਤੇ ਪਾਉਣੇ ਚਾਹੀਦੇ ਹਨ।
ਸ਼ੁੱਧ ਭੋਜਨ : ਸਾਡੀ ਸਿਹਤ ਲਈ ਸ਼ੁੱਧ ਅਤੇ ਸ਼ਾਕਾਹਾਰੀ ਭੋਜਨ ਬਹੁਤ ਜ਼ਰੂਰੀ ਹੈ। ਹੋ ਸਕੇ ਤਾਂ ਸਾਨੂੰ ਮੌਸਮੀ ਸਬਜ਼ੀਆਂ ਦੀ ਵਰਤੋਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ। ਇਸ ਦੇ ਨਾਲ-ਨਾਲ ਸਾਨੂੰ ਹਰ ਤਰ੍ਹਾਂ ਦੇ ਮੌਸਮੀ ਫਲ ਵੀ ਖਾਣੇ ਚਾਹੀਦੇ ਹਨ।
ਸਵੇਰੇ-ਸਵੇਰੇ ਦੀ ਧੁੱਪ : ਸੂਰਜ ਦੀ ਧੁੱਪ ਲੈਣ ਲਈ ਸਾਨੂੰ ਸਵੇਰੇ-ਸਵੇਰੇ ਜਦੋਂ ਕਿ ਸੂਰਜ ਚੜ੍ਹ ਰਿਹਾ ਹੁੰਦਾ ਹੈ ਤਾਂ ਪੈਰਾਬੈਂਗਣੀ ਕਿਰਨਾਂ ਨਹੀਂ ਨਿਕਲਦੀਆਂ, ਜੋ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ, ਉਸ ਸਮੇਂ ਕੁਝ ਮਿੰਟ ਸੂਰਜ ਦੀ ਰੌਸ਼ਨੀ ਲੈਣਾ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੈ। ਸਾਡੇ ਸਰੀਰ ਨੂੰ ਭੋਜਨ ਦੇ ਨਾਲ-ਨਾਲ ਸੂਰਜ ਦੀਆਂ ਕਿਰਨਾਂ ਦੀ ਵੀ ਬਹੁਤ ਲੋੜ ਹੁੰਦੀ ਹੈ।
ਸਮੇਂ ਸਿਰ ਡਾਕਟਰੀ ਜਾਂਚ : ਰਹਿਣ-ਸਹਿਣ ਦੀਆਂ ਆਦਤਾਂ ਠੀਕ ਕਰਨ ਤੋਂ ਇਲਾਵਾ ਖੂਨ ਸੰਵਿਧਾਨ ਅਤੇ ਜੀਨਜ ‘ਤੇ ਵੀ ਬਹੁਤ ਕੁਝ ਨਿਰਭਰ ਕਰਦਾ ਹੈ। ਜੀਨਜ ਜਾਂ ਖਾਨਦਾਨੀ ਕਾਰਨ ਪੈਦਾ ਹੋਈ ਬਿਮਾਰੀ ਠੀਕ ਤਾਂ ਨਹੀਂ ਕੀਤੀ ਜਾ ਸਕਦੀ ਪਰ ਕੰਟਰੋਲ ਜ਼ਰੂਰ ਕੀਤੀ ਜਾ ਸਕਦੀ ਹੈ। ਕੁਝ ਜ਼ਰੂਰੀ ਟੈਸਟ ਕਰਵਾ ਕੇ ਇਹ ਦੇਖਿਆ ਜਾ ਸਕਦਾ ਹੈ ਕਿ ਸਰੀਰ ਵਿੱਚ ਕਿੱਥੇ ਨੁਕਸ ਹੈ। ਇਨ੍ਹਾਂ ਟੈਸਟਾਂ ਵਿੱਚੋਂ ਕੁਝ ਇੱਕ ਇਹ ਹਨ ਜਿਵੇਂ ਕਿ ਲਿਪਿਡ ਪ੍ਰੋਫਾਈਲ ਭਾਵ ਖੂਨ ਵਿੱਚ ਚਰਬੀ ਅਤੇ ਟਰਾਈਗਲਿਸਰਾਈਡਜ਼ ਦੀ ਮਾਤਰਾ ਤੋਂ ਇਲਾਵਾ ਐਲ.ਡੀ.ਐਲ., ਐਚ.ਡੀ.ਐਲ., ਯੂ.ਐਲ.ਡੀ.ਸੀ. ਆਦਿ ਚੈੱਕ ਕਰਨਾ ਜ਼ਰੂਰੀ ਹੈ।
ਅਜੋਕੇ ਯੁੱਗ ਵਿੱਚ ਹਰ ਚੀਜ਼ ਵਿੱਚ ਕੋਲੈਸਟ੍ਰੋਲ ਪਾਇਆ ਜਾਂਦਾ ਹੈ ਜੋ ਕਿ ਸਾਡੇ ਸਰੀਰ ਵਿੱਚ ਦਿਲ ਦੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਖੂਨ ਵਿੱਚ ਕੋਲੈਸਟ੍ਰੋਲ ਦੀ ਮਾਤਰਾ ਵਧਣ ਨਾਲ ਖੂਨ ਗਾੜ੍ਹਾ ਹੋ ਜਾਂਦਾ ਹੈ, ਜਿਸ ਕਾਰਨ ਸਾਡੇ ਦਿਲ ਦੀਆਂ ਨਾੜਾਂ ਬੰਦ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਕੋਲੈਸਟ੍ਰੋਲ ਦੀ ਜ਼ਿਆਦਾ ਮਾਤਰਾ ਕਈ ਗੰਭੀਰ ਰੋਗਾਂ ਦਾ ਕਾਰਨ ਬਣ ਸਕਦੀ ਹੈ। ਇਸ ਲਈ ਦਿਲ ਦੇ ਰੋਗੀ ਨੂੰ ਤੇਲ ਜਾਂ ਘਿਓ ਦਾ ਸੇਵਨ ਬਹੁਤ ਘੱਟ ਕਰਨਾ ਚਾਹੀਦਾ ਹੈ। ਜੇਕਰ ਤੁਹਾਡਾ ਭਾਰ ਜ਼ਿਆਦਾ ਹੈ ਤਾਂ ਤੁਹਾਨੂੰ ਆਪਣੇ ਕੋਲੈਸਟ੍ਰੋਲ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਤਾਂ ਜੋ ਸਮੇਂ ਸਿਰ ਇਸ ਦਾ ਇਲਾਜ ਕੀਤਾ ਜਾ ਸਕੇ। ਹੋਮਿਓਪੈਥੀ ਵਿੱਚ ਕੋਲੈਸਟ੍ਰੋਲ ਦਾ ਜੜ੍ਹ ਤੋਂ ਇਲਾਜ ਕੀਤਾ ਜਾਂਦਾ ਹੈ ਅਤੇ ਦਿਲ ਦੀ ਸਰਜਰੀ ਤੋਂ ਬਚਿਆ ਜਾ ਸਕਦਾ ਹੈ।
ਡਾ. ਗੁਰਮੀਤ ਕੌਰ ਬਾਵਾ