ਕੇਰਲ: ਨਿਪਾਹ ਵਾਇਰਸ ਕਾਰਨ ਹੁਣ ਤੱਕ 15 ਲੋਕਾਂ ਦੀ ਮੌਤ

ਕੋਜ਼ੀਕੋਡ— ਕੇਰਲ ‘ਚ ਨਿਪਾਹ ਵਾਇਰਸ ਨਾਲ ਦੋ ਹੋਰ ਲੋਕਾਂ ਦੀ ਮੌਤ ਦੇ ਨਾਲ ਹੀ ਮਰਨ ਵਾਲੇ ਲੋਕਾਂ ਦੀ ਕੁਲ ਸੰਖਿਆ ਵਧ ਕੇ 15 ਹੋ ਗਈ ਹੈ। ਰਾਜ ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਰਾਸਰੀ ਨਿਵਾਸੀ ਅਖਿਲ ਦਾ 29 ਮਈ ਤੋਂ ‘ ਕੋਜ਼ੀਕੋਡ ਮੈਡੀਕਲ ਕਾਲਜ ਹਾਸਪਤਾਲ’ (ਕੇ.ਐੱਮ.ਸੀ.ਐੱਚ.) ‘ਚ ਇਲਾਜ਼ ਚੱਲ ਰਿਹਾ ਸੀ। ਉਸਦੀ ਕਲ ਇੱਥੇ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਦੋ ਹੋਰ ਲੋਕਾਂ ਦੀ ਵੀ ਇਸ ਵਾਇਰਲ ਦੀ ਚਪੇਟ ‘ਚ ਆਉਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦਾ ਇਲਾਜ ਵੀ ਕੇ.ਐੱਮ.ਸੀ.ਐੱਚ. ‘ਚ ਜਾਰੀ ਹੈ। ਵਾਇਰਸ ਦੀ ਚਪੇਟ ‘ਚ ਆਉਣ ਦੀ ਪੁਸ਼ਟੀ ਹੋਣ ਨਾਲ ਉਨ੍ਹਾਂ ਦੇ ਸੰਪਰਕ ‘ਚ ਆਏ 1353 ਲੋਕਾਂ ਨੂੰ ਵੀ ਨਿਗਰਾਨੀ ‘ਚ ਰੱਖਿਆ ਗਿਆ ਹੈ।
ਨਿਪਾਹ ਵਾਇਰਸ ਇਕ ਪਸ਼ੂਆਂ ਦਾ ਰੋਗ ਹੈ
ਜ਼ਿਲੇ ਦੇ ਨੈਲੀਕੋਡੇ ‘ਚ ਕਲ ਮਧੂਸੁਦਨ (55) ਨਾਮਕ ਇਕ ਸ਼ਖਸ ਦੀ ਮੌਤ ਹੋ ਗਈ ਸੀ। ਉਸਦਾ ਇਕ ਨਿਜੀ ਹਸਪਤਾਲ ‘ਚ ਇਲਾਜ਼ ਚੱਲ ਰਿਹਾ ਸੀ। ਮਧੂਸੂਧਨ ਕੋਜ਼ੀਕੋਡ ਜ਼ਿਲਾ ਅਦਾਲਤ ‘ਚ ਸੀਨੀਅਰ ਅਧਿਕਾਰੀ ਤੇ ਤੋੜ ‘ਤੇ ਤੈਨਾਤ ਸਨ।ਨਿਪਾਹ ਵਾਇਰਸ ਪਸ਼ੂਆਂ ਦਾ ਰੋਗ ਹੈ ਜੋ ਮਨੁੱਖ ਅਤੇ ਪਸ਼ੂਆਂ ਦੋਨਾਂ ਦੇ ਲਈ ਖਤਰਨਾਕ ਹੈ। ਅਜਿਹਾ ਸ਼ੱਕ ਹੈ ਕਿ ਇਹ ਪੇਰਾਮਬਰਾ ਦੇ ਇਕ ਖੂਹ (ਜਿਸਦੀ ਲੰਮੇ ਸਮੇਂ ਤੋਂ ਵਰਤੋਂ ਨਹੀਂ ਕੀਤੀ ਜਾ ਰਹੀ ਸੀ) ਤੋਂ ਫੈਲਿਆ ਹੈ, ਜਿਸ ‘ਚ ਚਮਗਿੱਦੜਾਂ ਦਾ ਬਸੇਰਾ ਹੈ ਅਤੇ ਉਸ ਨਾਲ ਖੂਹ ਦਾ ਪਾਣੀ ਦੂਸ਼ਿਤ ਹੋ ਗਿਆ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਵਾਇਰਸ ਦਾ ਕੁਦਰਤੀ ਵਾਸ ਫਲ ਖਾਣ ਵਾਲੇ ਚਮਗਿੱਦੜਾਂ ਦੀ ਪ੍ਰਜਾਤੀ ਪ੍ਰੋਟੋਪਸ ਜੀਨਸ ‘ਚ ਹੈ।