ਕਮਰ ਦਰਦ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ

ਕਮਰ ਦਰਦ ਬਹੁਤ ਹੀ ਆਮ ਸਮੱਸਿਆ ਹੋ ਗਈ ਹੈ ਮਰਦਾਂ ਤੋਂ ਜ਼ਿਆਦਾ ਔਰਤਾਂ ਨੂੰ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ। ਅਸਲ ‘ਚ ਜ਼ਿਆਦਾ ਦੇਰ ਝੁਕ ਕੇ ਕੰਮ ਕਰਨ, ਭਾਰੀ ਸਾਮਾਨ ਚੁੱਕਣ, ਗਲਤ ਢੰਗ ਨਾਲ ਬੈਠਣ ਜਾਂ ਲੰਬੇ ਸਮੇਂ ਤੱਕ ਬੈਠੇ ਰਹਿਣ ਨਾਲ ਕਮਰ ਦਰਦ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਕਮਰ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਬਾਰੇ…
– ਪਿੱਪਲ ਅਤੇ ਮੇਥੀ ਦਾ ਪਾਊਡਰ
ਰੋਜ਼ਾਨਾ ਪਿੱਪਲ ਅਤੇ ਮੇਥੀ ਦਾ ਪਾਊਡਰ ਪੀਸ ਕੇ ਕੋਸੇ ਪਾਣੀ ਨਾਲ ਖਾਣ ਨਾਲ ਕਮਰ ਦਰਦ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
– ਮੇਥੀ ਦੀ ਸਬਜ਼ੀ
ਮੇਥੀ ਦੀ ਸਬਜ਼ੀ ਖਾਣ ‘ਚ ਕਾਫ਼ੀ ਸੁਆਦ ਹੁੰਦੀ ਹੈ। ਇਸ ਦੀ ਵਰਤੋਂ ਨਾਲ ਸਰੀਰ ਕਈ ਬੀਮਾਰੀਆਂ ਤੋਂ ਬਚਿਆ ਰਹਿੰਦਾ ਹੈ। ਇਸ ਲਈ ਕਮਰ ਦਰਦ ਤੋਂ ਛੁਟਕਾਰਾ ਦਿਵਾਉਣ ‘ਚ ਇਹ ਕਾਫ਼ੀ ਕਾਰਗਾਰ ਹੈ।
– ਲਸਣ ਦਾ ਰਸ
ਸੌਂਦੇ ਸਮੇਂ 1 ਚੱਮਚ ਲਸਣ ਦੇ ਰਸ ਨੂੰ ਇੱਕ ਕੱਪ ਕੋਸੇ ਪਾਣੀ ‘ਚ ਮਿਲਾ ਕੇ ਪੀਓ। ਇਸ ਨਾਲ ਕਮਰ ਦਰਦ ਤੋਂ ਛੁਟਕਾਰਾ ਮਿਲਦਾ ਹੈ।
– ਤਿਲ ਦਾ ਤੇਲ ਅਤੇ ਜੈਫ਼ਲ ਪਾਊਡਰ
ਰੋਜ਼ਾਨਾ ਤਿਲ ਦੇ ਤੇਲ ‘ਚ ਜੈਫ਼ਲ ਪਾਊਡਰ ਮਿਲਾ ਕੇ ਕਮਰ ਦੀ ਮਾਲਿਸ਼ ਕਰੋ ਇਸ ਨਾਲ ਕਾਫ਼ੀ ਆਰਾਮ ਮਿਲਦਾ ਹੈ।
– ਕਣਕ, ਖਸਖਸ ਅਤੇ ਧਨੀਆ
ਰਾਤ ਨੂੰ ਕਣਕ ਨੂੰ ਪਾਣੀ ‘ਚ ਭਿਓਂ ਕੇ ਸਵੇਰੇ ਖਸਖਸ ਅਤੇ ਧਨੀਏ ‘ਚ ਪੀਸ ਕੇ ਦੁੱਧ ਨਾਲ ਲਓ। ਇਸ ਨਾਲ ਕਮਰ ਦਰਦ ਤੋਂ ਆਰਾਮ ਮਿਲਦਾ ਹੈ।