ਸੱਜਣ ਕੁਮਾਰ ਦਾ ਹੋਇਆ ਪੌਲੀਗ੍ਰਾਫ ਟੈਸਟ

ਨਵੀਂ ਦਿੱਲੀ : 84 ਦੇ ਸਿੱਖ ਵਿਰੋਧੀ ਦੰਗਿਆਂ ਦੇ ਮੁਲਜ਼ਮ ਕਾਂਗਰਸੀ ਆਗੂ ਸੱਜਣ ਕੁਮਾਰ ਦਾ ਪੋਲੀਗ੍ਰਾਫੀ ਟੈਸਟ ਹੋਇਆ ਹੈ। ਐੱਸ.ਆਈ. ਟੀਮ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਐੱਸ.ਆਈ.ਟੀਮ ਨੇ ਕਾਂਗਰਸੀ ਆਗੂ ਸੱਜਣ ਕੁਮਾਰ ਦਾ ਪੋਲੀਗ੍ਰਾਫੀ ਟੈਸਟ ਕਰਵਾਉਣ ਦੀ ਮੰਗ ਕੀਤੀ ਸੀ। ਕਰੀਬ ਇਕ ਸਾਲ ਤੋਂ ਇਹ ਪੋਲੀਗ੍ਰਾਫੀ ਟੈਸਟ ਲਟਕਦਾ ਆ ਰਿਹਾ ਸੀ। ਆਖਰਕਾਰ ਅੱਜ ਦੱਸਿਆ ਜਾ ਰਿਹਾ ਸੀ ਕਿ ਲੋਧੀ ਰੋਡ ‘ਤੇ ਇਹ ਟੈਸਟ ਕਰਵਾਇਆ ਗਿਆ।