ਸ਼ਿਮਲਾ ‘ਚ ਪਾਣੀ ਸੰਕਟ: ਲੋਕਾਂ ਨੇ ਕੀਤੀ ਸੜਕ ਜ਼ਾਮ

ਹਿਮਾਚਲ ਪ੍ਰਦੇਸ਼— ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਪਾਣੀ ਦੀ ਸਮੱਸਿਆ ਭਿਆਨਕ ਹੁੰਦੀ ਜਾ ਰਹੀ ਹੈ। ਹੁਣ ਗੱਲ ਸੜਕ ਜ਼ਾਮ ਤੋਂ ਲੈ ਕੇ ਕੁੱਟਮਾਰ ਤੱਕ ਪੁੱਜ ਗਈ ਹੈ। ਮੰਗਲਵਾਰ ਨੂੰ ਹੀ ਸ਼ਿਮਲਾ ‘ਚ ਕਈ ਜਗ੍ਹਾ ਲੋਕਾਂ ਦਾ ਗੁੱਸਾ ਦੇਖਣ ਨੂੰ ਮਿਲਿਆ ਅਤੇ ਕਈ ਇਲਾਕਿਆਂ ‘
ਚ ਲੋਕਾਂ ਨੇ ਆਵਾਜਾਈ ਜ਼ਾਮ ਕਰ ਦਿੱਤੀ। ਇਸ ਦੌਰਾਨ ਪੁਲਸ ਨਾਲ ਹਾਥਾਪਾਈ ਅਤੇ ਬਹਿਸਬਾਜ਼ੀ ਵੀ ਹੋਈ।
ਕਈ ਇਲਾਕੇ ਅਜਿਹੇ ਹਨ, ਜਿੱਥੇ ਪੰਜ ਤੋਂ ਸੱਤ ਦਿਨ ਹੋ ਗਏ ਹਨ, ਪਾਣੀ ਦੀ ਬੂੰਦ ਨਸੀਬ ਨਹੀਂ ਹੋਈ ਹੈ। ਮਾਕਪਾ ਦੀ ਅਗਾਵਈ ‘ਚ ਡੀ.ਸੀ ਆਫਿਸ ‘ਚ ਨਗਰ ਨਿਗਮ ਆਫਿਸ ‘ਤੇ ਵਿਰੋਧ ਜਤਾਇਆ ਗਿਆ। ਮਾਕਪਾ ਵਰਕਰਾਂ ਅਤੇ ਪੁਲਸ ਵਿਚਕਾਰ ਝੜਪ ਵੀ ਹੋਈ। ਡਿਪਟੀ ਮੇਅਰ ਦੇ ਕਮਰੇ ਦੇ ਬਾਹਰ ਮਾਕਪਾ ਵਰਕਰਾਂ ਨੂੰ ਰੋਕਿਆ ਗਿਆ ਪਰ ਉਨ੍ਹਾਂ ਨੂੰ ਅੰਦਰ ਜਾ ਕੇ ਮੇਅਰ ਦੀ ਕੁਰਸੀ ਦੇ ਸਾਹਮਣੇ ਹੰਗਾਮਾ ਕੀਤਾ।