ਮਾਲਵੀਆ ਨਗਰ ‘ਚ ਲੱਗੀ ਭਿਆਨਕ ਅੱਗ

ਨਵੀਂ ਦਿੱਲੀ— ਦੱਖਣੀ ਦਿੱਲੀ ਦੇ ਮਾਲਵੀਆ ਨਗਰ ਇਲਾਕੇ ‘ਚ ਇਕ ਰਬੜ ਫੈਕਟਰੀ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ ‘ਤੇ 15 ਘੰਟੇ ‘ਚ ਵੀ ਕਾਬੂ ਨਹੀਂ ਪਾਇਆ ਜਾ ਸਕਿਆ, ਜਿਸ ਦੇ ਚਲਦੇ ਸਥਾਨਕ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਇੰਨੀ ਜ਼ਿਆਦਾ ਭਿਆਨਕ ਹੈ ਕਿ ਦਿੱਲੀ ਆਫਤ ਪਬੰਧਨ ਅਥਾਰਟੀ ਨੇ (DDMA) ਇਸ ਨੇ ਇਸ ‘ਤੇ ਕਾਬੂ ਪਾਉਣ ਲਈ ਹੈਲੀਕਾਪਟਰ ਦੀ ਮਦਦ ਮੰਗੀ ਹੈ। ਫਿਲਹਾਲ ਹੈਲੀਕਾਪਟਰ ਦੀ ਮਦਦ ਨਾਲ ਅੱਗ ਨੂੰ ਬਝਾਉਣ ਦੀ ਕੋਸ਼ਿਸ਼ ਜਾਰੀ ਹੈ। ਦੱਸ ਦੇਈਏ ਕਿ ਦਿੱਲੀ ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਨੂੰ ਲੈ ਕੇ ਮੰਗਲਵਾਰ ਨੂੰ ਕਰੀਬ 6 ਵਜੇ ਫੋਨ ਆਇਆ ਅਤੇ ਅੱਗ ‘ਤੇ ਕਾਬੂ ਪਾਉਣ ਲਈ 35 ਫਾਇਰ ਬ੍ਰਿਗੇਡ ਗੱਡੀਆਂ ਨੂੰ ਭੇਜਿਆ ਗਿਆ ਪਰ ਅੱਗ ਇੰਨੀ ਭਿਆਨਕ ਹੈ ਕਿ ਇਸ ‘ਤੇ ਕਾਬੂ ਪਾਉਣਾ ਮੁਸ਼ਕਿਲ ਹੋ ਰਿਹਾ ਸੀ।
ਜਾਣਕਾਰੀ ਮੁਤਾਬਕ ਪੁਲਸ ਨੇ ਦੱਸਿਆ ਕਿ ਮਾਲਵੀਆ ਨਗਰ ‘ਚ ਸੰਤ ਨਿਰੰਕਾਰੀ ਸਕੂਲ ਕੋਲ ਖੜੇ ਇਕ ਟਰੱਕ ‘ਚ ਪਹਿਲਾਂ ਅੱਗ ਲੱਗੀ, ਜਿਸ ‘ਚ ਇਕ ਗੋਦਾਮ ਤੋਂ ਰਬੜ ਸੀਟ ਭਰੀ ਗਈ ਸੀ। ਡੀ. ਸੀ. ਪੀ. ਰੋਮਿਲਾ ਬਾਨੀਆ ਨੇ ਦੱਸਿਆ ਕਿ ਅੱਗ ਟਰੱਕ ਤੋਂ ਗੋਦਾਮ ਤੱਕ ਫੈਲ ਗਈ, ਜਿੱਥੇ ਅੱਗ ਲੱਗੀ ਹੈ, ਉਸ ਦੇ ਇਕ ਪਾਸੇ ਸਕੂਲ ਹੈ, ਤਾਂ ਦੂਜੇ ਪਾਸੇ ਰਿਹਾਇਸ਼ੀ ਇਲਾਕਾ। ਫਿਲਹਾਲ ਹੈਲੀਕਾਪਟਰ ਦੇ ਰਾਹੀਂ ਉੱਪਰ ਤੋਂ ਅੱਗ ‘ਤੇ ਪਾਣੀ ਦੀ ਬਾਰਸ਼ ਕੀਤੀ ਜਾ ਰਹੀ ਹੈ।