ਤਾਮਿਲਨਾਡੂ— ਅਭਿਨੇਤਾ ਤੋਂ ਨੇਤਾ ਬਣੇ ਦੱਖਣੀ ਭਾਰਤੀ ਫਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਨੇ ਤੂਤੀਕੋਰਿਨ ‘ਚ ਸਟਰਲਾਈਟ ਪਲਾਂਟ ਖਿਲਾਫ ਪ੍ਰਦਰਸ਼ਨ ਦੌਰਾਨ ਪੁਲਸ ਫਾਇਰਿੰਗ ‘ਚ ਜ਼ਖਮੀ ਲੋਕਾਂ ਨਾਲ ਬੁੱਧਵਾਰ ਨੂੰ ਹਸਪਤਾਲ ਜਾ ਕੇ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੁਲਸ ਫਾਇਰਿੰਗ ਦੀ ਮਨਜ਼ੂਰੀ ਦੇਣ ਵਾਲੇ ਪੁਲਸ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਨੇ ਪੀੜਤ ਮੈਬਰਾਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਰਜਨੀਕਾਂਤ ਨੇ ਕਿਹਾ ਕਿ ਪੁਲਸ ਫਾਇਰਿੰਗ ‘ਚ ਸ਼ਾਮਲ ਸੀਨੀਅਰ ਅਧਿਕਾਰੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਹੁਣ ਦੇ ਲਈ ਤਾਂ ਸਰਕਾਰ ਦੀ ਕਾਰਵਾਈ ਸੰਤੋਸ਼ਜਨਕ ਹੈ ਪਰ ਰਾਜ ਸਰਕਾਰ ਨੂੰ ਜ਼ਰੂਰਤ ਪੈਣ ‘ਤੇ ਤੁਰੰਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਤਾਮਿਲਨਾਡੂ ਦੇ ਤੂਤੀਕੋਰਿਨ ਖਿਲਾਫ ਪਿਛਲੇ ਤਿੰਨ ਮਹੀਨਿਆਂ ਤੋਂ ਜਾਰੀ ਵਿਰੋਧ ਪ੍ਰਦਰਸ਼ਨ 22 ਮਈ ਨੂੰ ਅਚਾਨਕ ਹਿੰਸਕ ਹੋ ਗਿਆ। ਮੁੱਖਮੰਤਰੀ ਪਲਾਨੀਸਵਾਮੀ ਨੇ ਕਿਹਾ ਕਿ ਉਨ੍ਹਾਂ ਹਾਲਤ ‘ਚ ਪੁਲਸ ਕਾਰਵਾਈ ਦੀ ਜ਼ਰੂਰਤ ਹੋ ਗਈ ਸੀ।
ਮੁੱਖਮੰਤਰੀ ਨੇ ਲੋਕਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦੇ ਹੋਏ ਸਦਨ ‘ਚ ਪੰਜ ਪੇਜਾਂ ਦੀ ਰਿਪੋਰਟ ਪੇਸ਼ ਕੀਤੀ। ਇਸ ਰਿਪੋਰਟ ‘ਚ ਹਿੰਸਾ ਦੀ ਘਟਨਾ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਵੇਰਵਾ ਸੀ। ਮੁੱਖਮੰਤਰੀ ਨੇ ਕਿਹਾ ਹਿੰਸਾ ‘ਚ ਸ਼ਾਮਲ ਲੋਕਾਂ ਖਿਲਾਫ ਹੰਝੂ ਗੈਸ ਅਤੇ ਲਾਠੀ ਚਾਰਜ ਵਰਗੇ ਕਦਮ ਚੁੱਕੇ ਗਏ।