ਜਕਾਰਤਾ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ਵਿਚ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਪਹੁੰਚ ਚੁੱਕੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਰਮਜ਼ਾਨ ਦੌਰਾਨ ਇੱਥੋਂ ਦੀ ਸਭ ਤੋਂ ਵੱਡੀ ਮਸਜਿਦ ਇਸਤੀਕਲਾਲ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਰਾਸ਼ਟਰਪਤੀ ਜੋਕੋ ਵਿਡੋਡੋ ਵੀ ਸਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨਾਲ ਜਕਾਰਤਾ ਵਿਚ ਹੋ ਰਹੀ ਪਤੰਗ ਪ੍ਰਦਰਸ਼ਨੀ ਵਿਚ ਪਹੁੰਚੇ। ਇੱਥੇ ਉਨ੍ਹਾਂ ਨੇ ਰਾਸ਼ਟਰਪਤੀ ਵਿਡੋਡੋ ਨਾਲ ਪਤੰਗ ਵੀ ਉਡਾਈ।
ਦੱਸਣਯੋਗ ਹੈ ਕਿ ਜਕਾਰਤਾ ਵਿਚ ਇਸ ਸਮੇਂ ਜੋ ਪਤੰਗ ਉਤਸਵ ਚੱਲ ਰਿਹਾ ਹੈ ਉਹ ਰਮਾਇਣ ਅਤੇ ਮਹਾਭਾਰਤ ਦੇ ਥੀਮ ‘ਤੇ ਆਧਾਰਿਤ ਹੈ। ਇੰਡੋਨੇਸ਼ੀਆ ਵਿਚ ਇਸ ਥੀਮ ਲਈ ਪਤੰਗਾਂ ਨੂੰ ਰਮਾਇਣ ਅਤੇ ਮਹਾਭਾਰਤ ਦੀਆਂ ਕਹਾਣੀਆਂ ਦੇ ਆਧਾਰ ‘ਤੇ ਡਿਜ਼ਾਈਨ ਕੀਤਾ ਗਿਆ ਹੈ।