ਗੌਰੀ ਲੰਕੇਸ਼ ਕਤਲ: SIT ਨੇ 650 ਪੇਜਾਂ ਦੀ ਦਾਖ਼ਲ ਕੀਤੀ ਚਾਰਜਸ਼ੀਟ

ਬੰਗਲੁਰੂ—ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੇ 8 ਮਹੀਨੇ ਬਾਅਦ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ ਜਾਂਚ ਟੀਮ ਨੇ ਬੁੱਧਵਾਰ ਨੂੰ ਬੰਗਲੁਰੂ ਦੀ ਇਕ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਕੀਤੀ। 650 ਪੇਜਾਂ ਦੀ ਇਸ ਚਾਰਜਸ਼ੀਟ ‘ਚ ਨਵੀਨ ਕੁਮਾਰ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ।
ਮਾਮਲੇ ‘ਚ ਜਲਦੀ ਹੀ ਅਡੀਸ਼ਨਲ ਚਾਰਜਸ਼ੀਟ ਦਾਖ਼ਲ ਕੀਤੀ ਜਾਵੇਗੀ। ਦੋਸ਼ ਪੱਤਰ ਮੁਤਾਬਕ ਪ੍ਰਵੀਨ ਨੇ ਗੌਰੀ ਲੰਕੇਸ਼ ਦੇ ਘਰ ਦੀ ਰੇਕੀ ਕੀਤੀ ਸੀ ਅਤੇ ਉਸ ਨੇ ਸ਼ੂਟਰਸ ਨੂੰ ਜਾਣਕਾਰੀ ਮੁਹੱਈਆ ਕਰਵਾਈ ਸੀ। ਪ੍ਰ੍ਰਵੀਨ ਉਰਫ ਸੂਚਿਤ ਇਸ ਮਾਮਲੇ ‘ਚ ਗ੍ਰਿਫਤਾਰ ਦੂਜਾ ਦੋਸ਼ੀ ਹੈ।