ਬਹੁਤ ਸਾਰੇ ਲੋਕ ਚਿਕਨ ਖਾਣ ਦੇ ਸ਼ੌਕੀਨ ਹੁੰਦੇ ਹਨ ਪਰ ਹਰ ਰੋਜ਼ ਇੱਕ ਹੀ ਤਰ੍ਹਾਂ ਦੀ ਰੈਸਿਪੀ ਖਾ ਕੇ ਬੋਰ ਮਹਿਸੂਸ ਕਰਦੇ ਹੋ ਤਾਂ ਤੁਹਾਨੂੰ ਦੱਸਦੇ ਹਾਂ ਇੱਕ ਨਵੀਂ ਡਿਸ਼ ਆਰੇਂਜ ਚਿਕਨ ਬਣਾਉਂਣ ਦੀ ਵਿਧੀ ਬਾਰੇ ਜਿਸ ਦਾ ਨਾਮ ਸੁਣਦੇ ਹੀ ਤੁਹਾਡੇ ਮੂੰਹ ‘ਚ ਪਾਣੀ ਆ ਜਾਵੇਗਾ।
ਸਮੱਗਰੀ
– ਚਿਕਨ ਬ੍ਰੈਸਟ 500 ਗ੍ਰਾਮ
– ਐੱਗ ਵਾਈਟ 1
– ਨਮਕ 1/2 ਚੱਮਚ
– ਕਾਲੀ ਮਿਰਚ ਪਾਊਡਰ 1/2 ਚੱਮਚ
– ਮੈਦਾ ਕੋਟਿੰਗ ਲਈ
– ਤਲਣ ਲਈ ਤੇਲ
– ਆਰੇਂਜ ਜੂਸ 200 ਮਿਲੀਲੀਟਰ
– ਖੰਡ 3 ਚੱਮਚ
– ਸੋਇਆ ਸਾਓਸ 1 ਚੱਮਚ
– ਅਦਰਕ 1 ਚੱਮਚ
– ਆਰੇਂਜ ਜੈਸਟ 1 ਚੱਮਚ
– ਤੇਲ 2 ਚੱਮਚ
– ਲਸਣ 1 ਚੱਮਚ
– ਅਦਰਕ 1 ਚੱਮਚ
– ਕੋਰਨ ਸਟਾਰਚ 1 ਚੱਮਚ
– ਪਾਣੀ 2 ਚੱਮਚ
– ਤਿਲ ਸਜਾਵਟ ਲਈ
– ਸਪਰਿੰਗ ਆਨਿਅਨ ਸਜਾਵਟ ਲਈ
ਬਣਾਉਣ ਦੀ ਵਿਧੀ
1. ਇੱਕ ਬਾਊਲ ‘ਚ 500 ਗ੍ਰਾਮ ਚਿਕਨ, 1 ਐੱਗ ਵਾਈਟ,1/2 ਚੱਮਚ ਨਮਕ, 1/2 ਚੱਮਚ ਕਾਲੀ ਮਿਰਚ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
2. ਮਿਸ਼ਰਣ ਨੂੰ 15-20 ਮਿੰਟ ਲਈ ਰੱਖ ਦਿਓ।
3. ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਨਾਲ ਸੁੱਕਾ ਮੈਦਾ ਲਗਾਓ ਅਤੇ ਗਰਮ ਤੇਲ ‘ਚ ਸੁਨਿਹਰਾ ਅਤੇ ਕੁਰਕੁਰਾ ਹੋਣ ਤਕ ਤਲੋ।
4. ਇਸ ਨੂੰ ਟਿਸ਼ੂ ਪੇਪਰ ‘ਤੇ ਕੱਢੋ ਅਤੇ ਸਾਈਡ ‘ਤੇ ਰੱਖ ਦਿਓ।
5. ਇਸ ਤੋਂ ਬਾਅਦ ਇੱਕ ਪੈਨ ‘ਚ 200 ਮਿਲੀਲੀਟਰ ਆਰੇਂਜ ਜੂਸ ਗਰਮ ਕਰੋ, 3 ਚੱਮਚ ਖੰਡ ਪਾਓ ਅਤੇ ਚੰਗੀ ਤਰ੍ਹਾਂ ਨਾਲ ਹਿਲਾਓ।
6. 1 ਚੱਮਚ ਸੋਇਆ ਸਾਓਸ, 1 ਚੱਮਚ ਅਦਰਕ, 1 ਚੱਮਚ ਆਰੇਂਜ ਜੈਸਟ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
7. ਉਬਾਲ ਆਉਣ ‘ਤੇ ਸਾਈਡ ‘ਤੇ ਰੱਖ ਦਿਓ।
8. ਇੱਕ ਦੂਜੇ ਪੈਨ ‘ਚ 2 ਚੱਮਚ ਤੇਲ ਗਰਮ ਕਰੋ, 1 ਚੱਮਚ ਲਸਣ, 1 ਚੱਮਚ ਅਦਰਕ ਪਾਓ ਅਤੇ 2-3 ਮਿੰਟ ਲਈ ਭੁੰਨ ਲਓ।
9. ਫ਼ਿਰ ਇਸ ‘ਚ ਤਲਿਆ ਹੋਇਆ ਚਿਕਨ ਪਾਓ ਅਤੇ ਚੰਗੀ ਤਰ੍ਹਾਂ ਨਾਲ ਹਿਲਾਓ।
10. ਫ਼ਿਰ ਇਸ ‘ਚ ਜੂਸ ਦਾ ਤਿਆਰ ਕੀਤਾ ਹੋਇਆ ਮਿਸ਼ਰਣ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਲਾਓ।
11. ਇੱਕ ਕੋਲੀ ‘ਚ 1 ਚੱਮਚ ਕੋਰਨ ਸਟਾਰਚ, 3 ਚੱਮਚ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
12. ਇਸ ‘ਚ ਮਿਸ਼ਰਣ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰੋ।
13. 3-5 ਮਿੰਟ ਲਈ ਭੁੰਨ ਲਓ।
14. ਤਿਲ ਅਤੇ ਸਪਰਿੰਗ ਆਨਿਅਨ ਨਾਲ ਸਜਾਓ।
15. ਚੌਲਾਂ ਨਾਲ ਗਰਮਾ-ਗਰਮ ਸਰਵ ਕਰੋ।