ਐਚ.ਡੀ ਕੁਮਾਰ ਸਵਾਮੀ ਨੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਬੰਗਲੌਰ – ਜਨਤਾ ਦਲ (ਐਸ) ਦੇ ਨੇਤਾ ਐਚਡੀ ਕੁਮਾਰਸਵਾਮੀ ਨੇ ਅੱਜ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਸ ਤੋਂ ਇਲਾਵਾ ਜੀ. ਪਰਮੇਸ਼ਰ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁਕੀ। ਇਸ ਦੇ ਨਾਲ ਹੀ ਸੂਬੇ ਵਿਚ ਕਾਂਗਰਸ ਤੇ ਜਨਤਾ ਦਲ (ਐਸ) ਗਠਜੋੜ ਦੀ ਸਰਕਾਰ ਬਣ ਗਈ ਹੈ।
ਇਸ ਸਹੁੰ ਚੁੱਕ ਸਮਾਗਮ ਵਿਚ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ, ਬਸਪਾ ਪ੍ਰਮੁੱਖ ਮਾਇਆਵਤੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਕੇਰਲ ਦੇ ਮੁੱਖ ਮੰਤਰੀ ਆਦਿ ਮੌਜੂਦ ਸਨ।
ਦੱਸਣਯੋਗ ਹੈ ਕਿ ਕਾਂਗਰਸ ਤੇ ਜਨਤਾ ਦਲ (ਐਸ) ਨੇ ਮਿਲ ਕੇ ਸੂਬੇ ਵਿਚ ਸਰਕਾਰ ਬਣਾਈ ਹੈ। ਕਰਨਾਟਕ ਵਿਧਾਨ ਸਭਾ ਚੋਣਾਂ ਦੀਆਂ 222 ਸੀਟਾਂ ਵਿਚ ਭਾਜਪਾ ਨੇ 104, ਕਾਂਗਰਸ ਨੇ 78 ਤੇ ਜਨਤਾ ਦਲ ਐਸ ਨੇ 38 ਸੀਟਾਂ ਉਤੇ ਜਿੱਤ ਹਾਸਿਲ ਕੀਤੀ ਸੀ।