ਸੁਪਰੀਮ ਕੋਰਟ ਵੱਲੋਂ ਭਾਜਪਾ ਨੂੰ ਕਰਨਾਟਕ ’ਚ ਕੱਲ੍ਹ ਬਹੁਮਤ ਸਾਬਿਤ ਕਰਨ ਦਾ ਆਦੇਸ਼

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਅੱਜ ਇਕ ਅਹਿਮ ਫੈਸਲਾ ਸੁਣਾਉਂਦਿਆਂ ਕਰਨਾਟਕ ਵਿਚ ਬਹੁਮਤ ਸਾਬਿਤ ਭਾਜਪਾ ਨੂੰ ਕੱਲ੍ਹ ਤਕ ਦਾ ਸਮਾਂ ਦਿੱਤਾ ਹੈ। ਸੁਪਰੀਮ ਕੋਰਟ ਨੇ ਕਰਨਾਟਕ ਵਿਚ ਸ਼ਨੀਵਾਰ 4 ਵਜੇ ਤਕ ਬਹੁਮਤ ਸਾਬਿਤ ਕਰਨ ਦਾ ਸਮਾਂ ਦਿੱਤਾ ਹੈ।
ਦੱਸਣਯੋਗ ਹੈ ਕਿ ਕੱਲ ਭਾਜਪਾ ਦੇ ਆਗੂ ਬੀ.ਐਸ ਯੇਦੀਯੁਰੱਪਾ ਨੇ ਕਰਨਾਟਕ ਦੇ ਮੁੱਖ ਮੰਤਰੀ ਦੇ ਤੌਰ ਤੇ ਸਹੁੰ ਚੁੱਕੀ ਸੀ। ਯੇਦੀਯੁਰੱਪਾ ਨੇ ਕਿਹਾ ਹੈ ਕਿ ਅਸੀਂ ਬਹੁਮਤ ਨਾਲ ਜਿੱਤਾਂਗੇ।
ਇਸ ਦੌਰਾਨ ਕਾਂਗਰਸ ਨੇ ਵੀ ਕਿਹਾ ਹੈ ਕਿ ਉਹ ਬਹੁਮਤ ਸਾਬਿਤ ਕਰਨ ਲਈ ਤਿਆਰ ਹੈ।