ਨਵਜੋਤ ਸਿੰਘ ਸਿੱਧੂ ਕਰਨਗੇ ਪੰਜ ਰੋਜ਼ਾ ‘ਸੁਰਤਾਲ ਉਤਸਵ’ ਦਾ ਉਦਘਾਟਨ

ਪੰਜਾਬ ਕਲਾ ਪਰਿਸ਼ਦ ਵੱਲੋਂ 22 ਤੋਂ 26 ਮਈ ਤੱਕ ਕਲਾ ਭਵਨ ਵਿਖੇ ਕਰਵਾਇਆ ਜਾਵੇਗਾ ਉਤਸਵ
ਲੋਕ ਨਾਚਾਂ, ਗਾਥਾਵਾਂ, ਧਾਰਾ, ਸਾਹਿਤਕ ਤੇ ਸੂਫੀ ਗਾਇਕੀ ਨੂੰ ਸਮਰਪਿਤ ਹੋਵੇਗਾ ਉਤਸਵ
ਚੰਡੀਗੜ : ਪੰਜਾਬ ਕਲਾ ਪ੍ਰੀਸ਼ਦ ਦੇ ਵਿੰਗ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਲੋਕ ਨਾਚਾਂ, ਗਾਥਾਵਾਂ, ਲੋਕ ਧਾਰਾ, ਸਾਹਿਤਕ ਤੇ ਸੂਫੀ ਗਾਇਕੀ ਨੂੰ ਸਮਰਪਿਤ ‘ਸੁਰਤਾਲ ਉਤਸਵ-2018’ 22 ਤੋਂ 26 ਮਈ ਤੱਕ ਇਥੇ ਸਥਿਤ ਪੰਜਾਬ ਕਲਾ ਭਵਨ ਦੇ ਵਿਹੜੇ ਵਿੱਚ ਕਰਵਾਇਆ ਜਾਵੇਗਾ। ਇਸ ਪੰਜਾ ਰੋਜ਼ਾ ਉਤਸਵ ਦਾ ਉਦਘਾਟਨ ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ 22 ਮਈ ਨੂੰ ਸ਼ਾਮ ਛੇ ਵਜੇ ਕਰਨੇ ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਪਰਿਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ ਕਰਨਗੇ।
ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਤੇ ਮੀਤ ਪ੍ਰਧਾਨ ਡਾ. ਨਿਰਮਲ ਜੌੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਲੋਕ ਰੰਗ ਦੀ ਤਰਜ਼ਮਾਨੀ ਕਰਦਾ ਇਹ ਪੰਜ ਰੋਜ਼ਾ ਸਮਾਗਮ ਕਲਾ ਭਵਨ ਦੇ ਵਿਹੜੇ ਵਿੱਚ ਪੰਜਾਬ ਦੀ ਲੋਕ ਧਾਰਾ ਦੇ ਵੱਖ ਵੱਖ ਰੰਗ ਪੇਸ਼ ਕਰੇਗਾ। 22 ਮਈ ਨੂੰ Àਦਘਾਟਨ ਦੀ ਰਸਮ ਤੋਂ ਬਾਅਦ ਬਾਅਦ ਲਾਚੀ ਬਾਵਾ ਤੇ ਸਾਥੀਆਂ ਵੱਲੋਂ ਲੋਕ ਗਥਾਵਾਂ ਸੁਣਾ ਕੇ ਰੰਗ ਬੰਨਿ•ਆਂ ਜਾਵੇਗਾ ਉਥੇ ਹੀ 23 ਮਈ ਨੂੰ ਰਾਈਜ਼ਿੰਗ ਸਟਾਰ ਕਲੱਬ ਦੇ ਕਲਾਕਾਰਾਂ ਵੱਲੋਂ ਲੋਕ ਨ੍ਰਿਤਾਂ ਦੀ ਪੇਸ਼ਕਾਰੀ ਵੀ ਦੇਖਣ ਵਾਲੀ ਹੋਵੇਗੀ।
ਸਮਾਗਮ ਬਾਰੇ ਹੋਰ ਜਾਣਕਾਰੀ ਦੱਸਦਿਆਂ ਉਨਾਂ ਕਿਹਾ ਕਿ 24 ਮਈ ਨੂੰ ਸਾਹਿਤਕ ਗੀਤਾਂ ਦੀ ਸ਼ਾਮ ‘ਬੋਲ ਪੰਜਾਬ ਦੇ’ ਅਤੇ 25 ਮਈ ਨੂੰ ਰਵਾਇਤੀ ਲੋਕ ਗਾਇਕੀ ਨੂੰ ਦਰਸਾਉਂਦੇ ਅਲਗੋਜ਼ੇ, ਤੂੰਬਾ, ਢੱਡ ਸਾਰੰਗੀ ਆਦਿ ਲੋਕ ਸਾਜ਼ਾਂ ਦੀਆਂ ਪੇਸ਼ਕਾਰੀ ਸਰੋਤਿਆਂ ਦਾ ਦਿਲ ਟੰਬਣਗੀਆਂ। ਸਮਾਗਮ ਦੇ ਆਖਰੀ ਦਿਨ 26 ਮਈ ਨੂੰ ਦੇਵ ਦਿਲਦਾਰ ਮਾਰਫਤ ਤੇ ਸੂਫੀ ਰੰਗ ਵਿੱਚ ਰੰਗੀ ਆਲੌਕਿਕ ਗਾਇਕੀ ਅਤੇ ਸ਼ਾਹ ਹੁਸੈਨ, ਬੁੱਲੇ ਸ਼ਾਹ ਤੇ ਸ਼ੇਖ ਫਰੀਦ ਦੇ ਰੂਹਾਨੀ ਕਲਾਮ ਸਰੋਤਿਆਂ ਲਈ ਖਿੱਚ ਦਾ ਕੇਂਦਰ ਹੋਣਗੇ।