ਬਿਹਾਰ— ਤੇਜਸਵੀ ਯਾਦਵ ਆਰ.ਜੇ.ਡੀ ਅਤੇ ਮਹਾਗਠਜੋੜ ਦੇ ਵਿਧਾਇਕਾਂ ਨਾਲ ਮਾਰਚ ਕਰਦੇ ਹੋਏ ਰਾਜਭਵਨ ਪੁੱਜੇ। ਤੇਜਸਵੀ ਯਾਦਵ ਨੇ ਦੋ ਦਰਜ਼ਨ ਵਿਧਾਇਕਾਂ ਨਾਲ ਰਾਜਭਵਨ ‘ਚ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਭਵਿੱਖ ‘ਚ ਉਨ੍ਹਾਂ ਦੇ ਕੋਲ 111 ਵਿਧਾਇਕਾਂ ਦਾ ਸਮਰਥਨ ਪੱਤਰ ਹੈ ਅਤੇ ਜੇਕਰ ਸਾਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਦਾ ਹੈ ਤਾਂ ਅਸੀਂ ਲੋਕ ਆਸਾਨੀ ਨਾਲ ਬਹੁਮਤ ਸਾਬਤ ਕਰ ਸਕਦੇ ਹਾਂ। ਮੈਂ ਰਾਜਪਾਲ ਨੂੰ ਇਨ੍ਹਾਂ ਸਾਰੇ ਵਿਧਾਇਕਾਂ ਦਾ ਸਮਰਥਨ ਪੱਤਰ ਸੌਂਪ ਦਿੱਤਾ ਹੈ ਅਤੇ ਸਰਕਾਰ ਬਣਾਉਣ ਲਈ ਮੌਕਾ ਦੇਣ ਦੀ ਅਪੀਲ ਕੀਤੀ ਹੈ।
ਤੇਜਸਵੀ ਯਾਦਵ ਨੇ ਦਾਅਵਾ ਕੀਤਾ ਹੈ ਕਿ 111 ਵਿਧਾਇਕਾਂ ਦੇ ਇਲਾਵਾ ਐਨ.ਡੀ.ਏ ਦੇ ਕਈ ਵਿਧਾਇਕ ਸਾਡੇ ਲੋਕਾਂ ਦੇ ਸੰਪਰਕ ‘ਚ ਹਨ ਅਤੇ ਫਲੋਰ ਟੈਸਟ ਦਾ ਮੌਕਾ ਮਿਲਣ ‘ਤੇ ਉਹ ਆਸਾਨੀ ਨਾਲ ਬਹੁਮਤ ਸਾਬਤ ਕਰ ਦੇਣਗੇ। ਉਨ੍ਹਾਂ ਨੇ ਕਿਹਾ ਕਿ ਰਾਜਪਾਲ ਨੇ ਸਾਡੀ ਗੱਲ ਗੰਭੀਰਤਾ ਨਾਲ ਸੁਣੀ ਹੈ। ਹੁਣ ਰਾਜਪਾਲ ਨੇ ਇਸ ਗੱਲ ‘ਤੇ ਵਿਚਾਰ ਕਰਨ ਦਾ ਸਮਾਂ ਮੰਗਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਜਪਾਲ ਇਸ ਗੱਲ ‘ਤੇ ਵਿਚਾਰ ਕਰ ਰਹੇ ਹਨ ਅਤੇ ਉਹ ਕੁਝ ਦਿਨਾਂ ਦੇ ਬਾਅਦ ਇਸ ਗੱਲ ‘ਤੇ ਆਪਣਾ ਫੈਸਲਾ ਸੁਣਾਉਣਗੇ।