ਸ਼੍ਰੀਨਗਰ—ਜੰਮੂ ਕਸ਼ਮੀਰ ਦੇ ਸ਼ੌਪੀਆ ਜ਼ਿਲੇ ‘ਚ ਮੁਕਾਬਲੇ ਦੌਰਾਨ ਸੁਰੱਖਿਆ ਫੌਜਾਂ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਆਪਰੇਸ਼ਨ ‘ਆਲ ਆਊਟ’ ‘ਚ ਸੈਨਾ ਅਤੇ ਪੁਲਸ ਵੱਲੋਂ ਚਲਾਈ ਗਈ ਸੰਯੁਕਤ ਮੁਹਿੰਮ ‘ਚ ਸੁਰੱਖਿਆ ਫੌਜਾਂ ਨੇ ਚਾਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਸ਼ੌਪੀਆਂ ਐਨਕਾਊਂਟਰ ‘ਚ ਹਿਜ਼ਬੁਲ ਅੱਤਵਾਦੀ ਸੱਦਾਮ ਪਾਡਰ ਸਮੇਤ ਸਾਰੇ ਅੱਤਵਾਦੀ ਮਾਰੇ ਗਏ ਹਨ। ਇਸ ਮੁਕਾਬਲੇ ‘ਚ ਪੁਲਸ ਅਤੇ ਸੈਨਾ ਦਾ ਇਕ-ਇਕ ਜਵਾਨ ਜ਼ਖਮੀ ਹੋ ਗਿਆ।
ਸੱਦਾਮ ਦੇ ਨਾਲ-ਨਾਲ ਡਾਕਟਰ ਮੁਹਮਦ ਰਫੀ ਭੱਟਠ ਬਿਲਾਲ ਮੌਲਵੀ ਅਤੇ ਆਦਿਲ ਮਲਿਕ ਨੂੰ ਸੁਰੱਖਿਆ ਫੌਜਾਂ ਨੇ ਢੇਰ ਕਰ ਦਿੱਤਾ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ੌਪੀਆ ਦੇ ਜੌਨਪੁਰਾ ਇਲਾਕੇ ‘ਚ ਬੜੀਗਾਮ ਪਿੰਡ ‘ਚ ਅੱਤਵਾਦੀਆਂ ਦੀ ਮੌਜੂਦਗੀ ਦੇ ਬਾਰੇ ਸੂਚਨਾ ਮਿਲੀ ਸੀ। ਇਸ ਸੂਚਨਾ ‘ਤੇ ਸੁਰੱਖਿਆ ਫੌਜਾਂ ਨੇ ਅੱਜ ਸਵੇਰੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਸੀ।