ਚੰਡੀਗੜ੍ਹ — ਦੇਸ਼ ਦੇ ਹਿੱਸੇ ਦਾ 1112 ਕਿਊਸਿਕ ਪਾਣੀ ਵਿਅਰਥ ਹੀ ਪਾਕਿਸਤਾਨ ਜਾਣ ਤੋਂ ਰੋਕਨ ਲਈ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ। ਇਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਰਾਵੀ-ਬਿਆਸ ਦਾ ਪਾਣੀ ਪਾਕਿਸਤਾਨ ਨਾ ਜਾਏ। ਇਹ ਪਾਣੀ ਸਿਰਫ ਭਾਰਤ ਦੇ ਹੀ ਸੂਬਿਆਂ ਲਈ ਵਰਤਿਆ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਇਕ ਬੈਠਕ ਬੁਲਾ ਕੇ ਕੰਮ ਸ਼ੁਰੂ ਕਰਵਾਉਣ, ਜਿਸ ਤੋਂ ਬਾਅਦ ਜਿਹੜਾ ਪਾਣੀ ਹੋਵੇਗਾ ਉਸਨੂੰ ਹਰ ਸੂਬੇ ਵਾਲੇ ਉਪਯੋਗ ਕਰ ਸਕਣਗੇ। ਇਸ ਨਾਲ ਅਸੀਂ ਪਾਣੀ ਦੀ ਕਮੀ ਨੂੰ ਪੂਰਾ ਕਰ ਸਕਦੇ ਹਾਂ।
ਜ਼ਿਕਰਯੋਗ ਹੈ ਕਿ ਬਟਵਾਰੇ ਦੇ ਸਮੇਂ ਭਾਰਤ ਨੂੰ ਸਤਲੁਜ,ਰਾਵੀ ਅਤੇ ਬਿਆਸ ਦਰਿਆ ਮਿਲੇ ਸਨ, ਜਦੋਂਕਿ ਪਾਕਿਸਤਾਨ ਨੂੰ ਸਿੰਧੂ, ਜੇਹਲਮ ਅਤੇ ਚਿਨਾਬ ਮਿਲੇ ਸਨ। ਇਸ ਦੇ ਬਾਵਜੂਦ ਭਾਰਤ ਦਾ ਪਾਣੀ ਪਾਕਿਸਤਾਨ ਜਾ ਰਿਹਾ ਹੈ।