ਫਗਵਾੜਾ – ਇਕ ਵਾਰ ਫਿਰ ਤੋਂ ਫਗਵਾੜਾ ਦੀ ਸਥਿਤੀ ਤਨਾਅਪੂਰਨ ਹੋ ਗਈ ਹੈ। ਸੁਰੱਖਿਆ ਦੇ ਮੁੱਦੇਨਜ਼ਰ ਪੁਲਸ ਨੇ ਫਗਵਾੜਾ ਨੈਸ਼ਨਲ ਹਾਈਵੇ ਨੂੰ ਬਲਾਕ ਕਰਦੇ ਹੋਏ ਟ੍ਰੈਫਿਕ ਨੂੰ ਡਿਵਰਟ ਕਰਦਿਆਂ ਫਲੈਗ ਮਾਰਚ ਕੀਤਾ।
ਜ਼ਿਕਰਯੋਗ ਹੈ ਕਿ ਗੋਲ ਚੌਂਕ ਦੇ ਨਾਮ ਨੂੰ ਲੈ ਕੇ ਫਗਵਾੜਾ ‘ਚ ਹਿੰਸਾ ਹੋਈ ਸੀ, ਜਿਸ ‘ਚ ਗੋਲੀ ਲੱਗਣ ਨਾਲ ਜਸਵੰਤ ਉਰਫ ਬੌਬੀ ਜ਼ਖਮੀ ਹੋ ਗਿਆ ਸੀ ਅਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਘਟਨਾ ਨੂੰ ਲੈ ਕੇ ਫਗਵਾੜਾ ‘ਚ ਸਥਿਤੀ ਤਨਾਅਪੂਰਣ ਬਣੀ ਹੋਈ ਹੈ।