ਉਨਾਵ— ਉਨਾਵ ਰੇਪ ਅਤੇ ਹੱਤਿਆਕਾਂਡ ਮਾਮਲੇ ‘ਚ ਸੀ.ਬੀ.ਆਈ ਨੇ ਇਕ ਹੋਰ ਦੋਸ਼ੀ ਸ਼ਸ਼ੀ ਪ੍ਰਤਾਪ ਉਰਫ ਸੁਮਨ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ ਹੈ ਕਿ ਸ਼ਸ਼ੀ ਨੇ ਵਿਧਾਇਕ ਦੇ ਭਰਾ ਅਤੁਲ ਅਤੇ ਉਸ ਦੇ ਸਾਥੀਆਂ ਨੂੰ ਫੋਨ ਕਰਕੇ ਪਿੰਡ ‘ਚ ਬੁਲਾਇਆ ਸੀ। ਇੱਥੇ ਝਗੜੇ ਦੌਰਾਨੇ ਪੀੜਤਾ ਦੇ ਪਿਤਾ ਨਾਲ ਕੁੱਟਮਾਰ ਕੀਤੀ ਗਈ। ਪਿਛਲੇ ਦਿਨੋਂ ਉਨਾਵ ਗੈਂਗਰੇਪ ਪੀੜਤਾ ਦੇ ਚਾਚਾ ਇਲਾਹਾਬਾਦ ਹਾਈਕੋਰਟ ਪੁੱਜੇ। ਉਨ੍ਹਾਂ ਨੇ ਹਾਈਕੋਰਟ ‘ਚ ਮਾਮਲੇ ਦੀ ਚੱਲ ਰਹੀ ਸੁਣਵਾਈ ਦੌਰਾਨ ਕੋਰਟ ਦੇ ਸਾਹਮਣੇ ਆਪਣਾ ਪੱਖ ਰੱਖਿਆ। ਪੀੜਤਾ ਦੇ ਚਾਚੇ ਨੇ ਜਾਂਚ ‘ਤੇ ਭਰੋਸਾ ਰੱਖ ਕੇ ਹਾਈਕੋਰਟ ਤੋਂ ਨਿਆਂ ਦੀ ਉਮੀਦ ਜਤਾਈ ਹੈ। ਕਤਲ ‘ਚ ਸ਼ਾਮਲ ਦੋਸ਼ੀਆਂ ਦੇ ਖੁਲ੍ਹੇ ‘ਚ ਘੁੰਮਣ ਅਤੇ ਪੁਲਸ ਪ੍ਰਸ਼ਾਸਨ ਦੇ ਰਵੱਈਏ ‘ਤੇ ਉਨ੍ਹਾਂ ਨੇ ਸਵਾਲ ਖੜ੍ਹੇ ਕੀਤੇ ਹਨ। ਇਸ ਦੇ ਨਾਲ ਹੀ ਭਰਾ ਖਿਲਾਫ ਮੁਕੱਦਮਾ ਦਰਜ ਕਰਨ ਵਾਲੇ ਰਿੰਕੂ ਦਾ ਪਤਾ ਲਗਾਉਣ ਦੀ ਵੀ ਮੰਗ ਕੀਤੀ ਹੈ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਮਾਮਲੇ ‘ਚ ਦੋਸ਼ੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਉਨਾਵ ਜੇਲ ‘ਚ ਦਰਬਾਰ ਲਗਾ ਰਹੇ ਹਨ। ਉਨ੍ਹਾਂ ਦੇ ਸਮਰਥਕਾਂ ਵੱਲੋਂ ਪਿੰਡ ਦੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ। ਰੇਪ ਪੀੜਤਾ ਦੇ ਚਾਚੇ ਨੇ ਮੁੱਕਦਮੇ ਦੀ ਸੁਣਵਾਈ ਦਿੱਲੀ ਟ੍ਰਾਂਸਫਰ ਕੀਤੇ ਜਾਣ ਦੀ ਵੀ ਮੰਗ ਕੀਤੀ ਹੈ।