ਨੰਬਰ ਵਨ ਭਾਰਤ ICC ਟੈੱਸਟ ਰੈਂਕਿੰਗ ‘ਚ ਦੂਜੇ ਨੰਬਰ ਦੇ ਦੱਖਣੀ ਅਫ਼ਰੀਕਾ ਤੋਂ 13 ਅੰਕਾਂ ਨਾਲ ਅੱਗੇ

ਦੁਬਈ – ਭਾਰਤ ਨੇ ICC ਟੈੱਸਟ ਰੈਂਕਿੰਗ ‘ਚ ਆਪਣਾ ਚੋਟੀ ਦਾ ਸਥਾਨ ਬਰਕਰਾਰ ਰਖਦੇ ਹੋਏ ਦੱਖਣੀ ਅਫ਼ਰੀਕਾ ਅਤੇ ਆਸਟਰੇਲੀਆ ‘ਤੇ ਆਪਣੀ ਲੀਡ ਵੀ ਮਜ਼ਬੂਤ ਕਰ ਲਈ ਹੈ। ਟੈੱਸਟ ਰੈਂਕਿੰਗ ਦੀ ਗਿਣਤੀ ਤੋਂ 2014-15 ਦੇ ਨਤੀਜੇ ਕੱਢ ਦੇਣ ਅਤੇ 2015-16 ਤੋਂ ਲੈ ਕੇ 2016-17 ਦੇ ਨਤੀਜਿਆਂ ਨੂੰ 50 ਫ਼ੀਸਦੀ ਹੀ ਮਹੱਤਵ ਦੇਣ ਤੋਂ ਬਾਅਦ ਭਾਰਤ ਨੇ ਦੂਜੇ ਨੰਬਰ ‘ਤੇ ਕਾਬਜ਼ ਦੱਖਣੀ ਅਫ਼ਰੀਕਾ ‘ਤੇ ਆਪਣੀ ਲੀਡ 13 ਅੰਕਾਂ ਦੀ ਕਰ ਲਈ ਹੈ। ਪਹਿਲਾਂ ਇਹ ਸਿਰਫ਼ ਚਾਰ ਅੰਕਾਂ ਦੀ ਹੀ ਸੀ।
ਭਾਰਤ ਨੇ 2014-15 ਦੇ ਸੀਜ਼ਨ ‘ਚ ਆਸਟਰੇਲੀਆ ਤੋਂ ਚਾਰ ਟੈੱਸਟ ਮੈਚਾਂ ਦੀ ਸੀਰੀਜ਼ 0-2 ਨਾਲ ਹਾਰੀ ਸੀ। ਇਸ ਤੋਂ ਪਹਿਲਾਂ ਉਹ 2014 ਦੀਆਂ ਗਰਮੀਆਂ ‘ਚ ਇੰਗਲੈਂਡ ਤੋਂ 1-3 ਨਾਲ ਹਾਰਿਆ ਸੀ। ਇਸ ਤੋਂ ਬਾਅਦ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹੈ। ਉਸ ਨੇ 2016-17 ਦੇ ਸੀਜ਼ਨ ‘ਚ 13 ਟੈੱਸਟ ਮੈਚਾਂ ‘ਚ 10 ‘ਚ ਜਿੱਤਾਂ ਦਰਜ ਕੀਤੀਆਂ। ਹੁਣ ਭਾਰਤ ਦੇ ਕੁੱਲ ਅੰਕ 125 ਹੋ ਗਏ ਹਨ ਜਦਕਿ ਦੱਖਣੀ ਅਫ਼ਰੀਕਾ ਦੇ ਪੰਜ ਅੰਕ ਘੱਟ ਹੋਣ ਕਾਰਨ 112 ਅੰਕ ਹੀ ਰਹਿ ਗਏ ਹਨ। ਦੱਖਣੀ ਅਫ਼ਰੀਕਾ ਹਾਲਾਂਕਿ ਹੋਰਨਾਂ ਟੀਮਾਂ ਤੋਂ ਕਾਫ਼ੀ ਅੱਗੇ ਹੈ। ਆਸਟਰੇਲੀਆ 106 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ। ਉਸ ਨੂੰ ਅਪਡੇਟ ਕਰਨ ਤੋਂ ਬਾਅਦ ਚਾਰ ਅੰਕਾਂ ਦਾ ਫ਼ਾਇਦਾ ਹੋਇਆ ਹੈ। ਉਹ ਫ਼ਿਰ ਤੋਂ ਨਿਊ ਜ਼ੀਲੈਂਡ ਦੀ ਜਗ੍ਹਾ ਤੀਜੇ ਸਥਾਨ ‘ਤੇ ਪਹੁੰਚ ਗਿਆ ਜੋ ਕਿ ਤਿੰਨ ਅਪ੍ਰੈਲ ਨੂੰ ਅੰਤਿਮ ਕੱਟ ਔਫ਼ ਮਿਤੀ ‘ਤੇ ਉਸ ਤੋਂ ਅੱਗੇ ਨਿਕਲ ਗਿਆ ਸੀ।
ਇੰਗਲੈਂਡ ਨੂੰ ਇੱਕ ਅੰਕ ਦਾ ਫ਼ਾਇਦਾ ਹੋਇਆ ਹੈ ਅਤੇ ਉਹ ਪੰਜਵੇਂ ਸਥਾਨ ‘ਤੇ ਹੈ। ਅੰਤਿਮ ਕੱਟ ਔਫ਼ ਮਿਤੀ ‘ਤੇ ਤੀਜੇ ਸਥਾਨ ‘ਤੇ ਰਹਿਣ ਕਾਰਨ ਨਿਊ ਜ਼ੀਲੈਂਡ ਨੇ ਆਪਣੇ ਲਈ ਭ”, 000 ਡਾਲਰ ਯਕੀਨੀ ਬਣਾਏ। ਭਾਰਤ ਨੇ ਕੱਟ ਔਫ਼ ਮਿਤੀ ‘ਤੇ ਪਹਿਲੇ ਸਥਾਨ ‘ਤੇ ਰਹਿਣ ਕਾਰਨ 10 ਲੱਖ ਡਾਲਰ ਅਤੇ ਦੱਖਣੀ ਅਫ਼ਰੀਕਾ ਨੇ ਦੂਜੇ ਸਥਾਨ ‘ਤੇ ਰਹਿਣ ਨਾਲ ਪੰਜ ਲੱਖ ਡਾਲਰ ਜਿੱਤੇ। ਨਵੇਂ ਅਪਡੇਟ ਤੋਂ ਬਾਅਦ ਨਿਊ ਜ਼ੀਲੈਂਡ ਦੇ 102 ਅੰਕ ਹਨ ਜਦਕਿ ਇੰਗਲੈਂਡ ਦੇ 89 ਅੰਕ ਹੋ ਗਏ ਹਨ। ਇੰਨਾ ਹੀ ૩૯ૼ઺, ਬੰਗਲਾਦੇਸ਼ ਨੂੰ ਵੀ ਫ਼ਾਇਦਾ ਹੋਇਆ ਹੈ ਅਤੇ ਉਹ ਵੈੱਸਟਇੰਡੀਜ਼ ਨੂੰ ਪਿੱਛੇ ਛੱਡ ਕੇ ਅੱਠਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਵੈੱਸਟਇੰਡੀਜ਼ ਨੌਵੇਂ ਸਥਾਨ ‘ਤੇ ਖਿਸਕਿਆ ਹੈ। ਵੈੱਸਟਇੰਡੀਜ਼ ਨੂੰ ਪੰਜ ਅੰਕਾਂ ਦਾ ਨੁਕਸਾਨ ਹੋਇਆ ૯ਜ਼, ਅਤੇ ਉਸ ਦੇ ਹੁਣ 67 ਅੰਕ ਹਨ ਜਦਕਿ ਬੰਗਲਾਦੇਸ਼ ਨੂੰ ਚਾਰ ਅੰਕ ਮਿਲੇ ਅਤੇ ਉਸ ਦੇ 75 ਅੰਕ ਹੋ ਗਏ ਹਨ।
ਸ਼੍ਰੀਲੰਕਾ ਨੂੰ ਇੱਕ ਅੰਕ ਦਾ ਨੁਕਸਾਨ ਹੋਇਆ ૯ਜ਼, ਅਤੇ ਉਹ ਛੇਵੇਂ ਸਥਾਨ ‘ਤੇ ਹੈ ਜਦਕਿ ਜ਼ਿੰਬਾਬਵੇ ਨੂੰ ਇੱਕ ਅੰਕ ਦਾ ਫ਼ਾਇਦਾ ਹੋਇਆ ਹੈ ਅਤੇ ਹੁਣ ਉਸ ਦੇ 2 ਅੰਕ ਹੋ ਗਏ ਹਨ। ਅਫ਼ਗ਼ਾਨਿਸਤਾਨ ਅਤੇ ਆਇਰਲੈਂਡ ਨੂੰ ਵੀ ਹੁਣ ਔਲ-ਟਾਈਮ ਮੈਂਬਰਸ਼ਿਪ ਮਿਲ ਚੁੱਕੀ ૯ਜ਼, ਅਤੇ ਉਹ ਆਪਣਾ ਟੈੱਸਟ ਖੇਡਣ ਤੋਂ ਬਾਅਦ ਇਸ ਸੂਚੀ ‘ਚ ਜਗ੍ਹਾ ਬਣਾਉਣਗੇ। ਆਇਰਲੈਂਡ ਨੂੰ 11 ਤੋਂ 15 ਮਈ ਵਿਚਾਲੇ ਡਬਲਿਨ ‘ਚ ਪਾਕਿਸਤਾਨ ਖ਼ਿਲਾਫ਼ ਜਦਕਿ ਅਫ਼ਗ਼ਾਨਿਸਤਾਨ ਨੂੰ 14 ਤੋਂ 18 ਜੂਨ ਵਿਚਾਲੇ ਬੈਂਗਲੁਰੂ ‘ਚ ਭਾਰਤ ਨਾਲ ਆਪਣਾ ਡੈਬਿਊ ਟੈੱਸਟ ਮੈਚ ਖੇਡਣਾ ਹੈ।