ਸ਼ਾਹਕੋਟ ਜ਼ਿਮਨੀ ਚੋਣ ਲਈ ਕਾਂਗਰਸ ਨੇ ਹਾਈਕਮਾਨ ਨੂੰ ਸੁਝਾਏ 3 ਨਾਂਅ

ਚੰਡੀਗੜ – ਸ਼ਾਹਕੋਟ ਜਿਮਨੀ ਚੋਣ ਨੂੰ ਭਾਵੇਂ ਇੱਕ ਮਹੀਨਾ ਬਚਿਆ ਹੈ, ਪਰ ਸੂਬੇ ਵਿਚ ਵੱਖ-ਵੱਖ ਪਾਰਟੀਆਂ ਨੇ ਇਨ੍ਹਾਂ ਚੋਣਾਂ ਲਈ ਕਮਰ ਕਸਣੀ ਸ਼ੁਰੂ ਕਰ ਦਿੱਤੀ ਹੈ| ਇਸ ਦੌਰਾਨ ਕਾਂਗਰਸ ਨੇ ਸ਼ਾਹਕੋਟ ਚੋਣ ਲਈ ਹਾਈਕਮਾਨ ਨੂੰ ਤਿੰਨ ਨਾਮ ਸੁਝਾਏ ਹਨ, ਜਿਨ੍ਹਾਂ ਵਿਚ ਕੇਵਲ ਸਿੰਘ, ਲਾਲ ਸਿੰਘ ਅਤੇ ਹਰਦੇਵ ਸਿੰਘ ਲਾਡੀ ਸ਼ਾਮਿਲ ਹਨ|
ਇਸ ਸਬੰਧੀ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨਾਲ ਮੀਟਿੰਗ ਵਿਚ ਇਹ ਤਿੰਨ ਨਾਮ ਸੁਝਾਏ ਹਨ|
ਦੱਸਣਯੋਗ ਹੈ ਕਿ ਸ਼ਾਹਕੋਟ ਜ਼ਿਮਨੀ ਚੋਣ ਲਈ 28 ਮਈ ਨੂੰ ਮਤਦਾਨ ਹੋਵੇਗਾ, ਜਦੋਂ ਕਿ 31 ਮਈ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ|