ਰਾਂਚੀ ਲਈ ਰਵਾਨਾ ਹੋਏ ਲਾਲੂ, ਏਮਜ਼ ਪ੍ਰਸ਼ਾਸਨ ਦੇ ਫੈਸਲੇ ‘ਤੇ ਜਤਾਇਆ ਇਤਰਾਜ਼

ਬਿਹਾਰ— ਰਾਜਦ ਸੁਪਰੀਮੋ ਲਾਲੂ ਪ੍ਰਸਾਦ ਨੂੰ ਦਿੱਲੀ ਏਮਜ਼ ਤੋਂ ਰਾਂਚੀ ਸ਼ਿਫਟ ਕੀਤਾ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਲਾਲੂ ਪ੍ਰਸਾਦ 4 ਵਜੇ ਰਾਜਧਾਨੀ ਟਰੇਨ ਤੋਂ ਦਿੱਲੀ ਤੋਂ ਰਾਂਚੀ ਲਈ ਰਵਾਨਾ ਹੋਣਗੇ। ਏਮਜ਼ ਪ੍ਰਸ਼ਾਸਨ ਤੋਂ ਮਨਜ਼ੂਰੀ ਮਿਲਣ ਦੇ ਬਾਅਦ ਲਾਲੂ ਪ੍ਰਸਾਦ ਨੂੰ ਰਿਮਜ਼ ਸ਼ਿਫਟ ਕੀਤਾ ਗਿਆ ਹੈ। ਸੀ.ਬੀ.ਆਈ ਨੇ ਲਾਲੂ ਪ੍ਰਸਾਦ ਨੂੰ ਵਾਪਸ ਰਾਂਚੀ ਸ਼ਿਫਟ ਕਰਨ ਦੀ ਮੰਗ ਕੀਤੀ ਹੈ।
ਲਾਲੂ ਪ੍ਰਸਾਦ ਨੇ ਏਮਜ਼ ਦੇ ਡਾਇਰੈਕਟਰ ਨੂੰ ਪੱਤਰ ਲਿਖ ਕੇ ਕਿਹਾ ਕਿ ਮੇਰੀ ਤਬੀਅਤ ਠੀਕ ਨਹੀਂ ਹੈ। ਮੈਂ ਦਿਲ ਦੀ ਬੀਮਾਰੀ, ਕਿਡਨੀ ਇਨਫੈਕਸ਼ਨ, ਸ਼ੂਗਰ ਸਮੇਤ ਕਈ ਬੀਮਾਰੀਆਂ ਦਾ ਸ਼ਿਕਾਰ ਹਾਂ ਅਤੇ ਵਧੀਆ ਇਲਾਜ ਲਈ ਮੈਨੂੰ ਰਾਂਚੀ ਸਥਿਤ ਰਿਮਜ਼ ‘ਚ ਇਲਾਜ ਦੀ ਵਿਵਸਥਾ ਨਹੀਂ ਹੈ। ਹਰੇਕ ਨਾਗਰਿਕ ਨੂੰ ਸੰਵਿਧਾਨਕ ਅਧਿਕਾਰ ਹੈ ਕਿ ਉਸ ਦਾ ਇਲਾਜ ਉਸ ਦੀ ਸੰਤੁਸ਼ਟੀ ਦੇ ਹਿਸਾਬ ਨਾਲ ਹੋਵੇ। ਮੈਨੂੰ ਨਹੀਂ ਪਤਾ ਹੈ ਕਿ ਕਿਸ ਏਜੰਸੀ ਦੇ ਦਬਾਅ ‘ਚ ਮੈਨੂੰ ਇੱਥੇ ਸ਼ਿਫਟ ਕੀਤਾ ਜਾ ਰਿਹਾ ਹੈ। ਲਾਲੂ ਪ੍ਰਸਾਦ ਨੇ ਟਰੇਨ ਤੋਂ ਰਾਂਚੀ ਲੈ ਜਾਣ ‘ਤੇ ਇਤਰਾਜ਼ ਜਤਾਇਆ ਹੈ।
ਤੇਜਸਵੀ ਯਾਦਵ ਨੇ ਵੀ ਲਾਲੂ ਪ੍ਰਸਾਦ ਦੇ ਏਮਜ਼ ਤੋਂ ਰਾਂਚੀ ਸ਼ਿਫਟ ਕਰਨ ਨੂੰ ਲੈ ਕੇ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਲਾਲੂ ਦੀ ਤਬੀਅਤ ਠੀਕ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਰਾਂਚੀ ਸ਼ਿਫਟ ਕੀਤਾ ਜਾ ਰਿਹਾ ਹੈ ਜੋ ਠੀਕ ਨਹੀਂ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦਿੱਲੀ ਐਮਜ਼ ਜਾ ਕੇ ਬੀਮਾਰ ਰਾਜਦ ਸੁਪਰੀਮੋ ਲਾਲੂ ਪ੍ਰਸਾਦ ਨਾਲ ਮੁਲਾਕਾਤ ਕੀਤੀ ਅਤੇ ਰਾਜਨੀਤੀ ‘ਤੇ ਕਰੀਬ ਅੱਧੇ ਘੰਟੇ ਤੱਕ ਚਰਚਾ ਕੀਤੀ।