ਭ੍ਰਿਸਟਾਚਾਰ ਦੇ ਦੋਸ਼ ਵਿਚ ਫਸੇ ਸਾਬਕਾ ਐੱਸ.ਐੱਸ.ਪੀ ਗਰੇਵਾਲ ਦੀ ਪੇਸ਼ੀ

ਪਟਿਆਲਾ – ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਗ੍ਰਿਫਤਾਰ ਸਾਬਕਾ ਐਸ.ਐਸ.ਪੀ ਸੁਰਜੀਤ ਸਿੰਘ ਗਰੇਵਾਲ ਦੀ ਅੱਜ ਪਟਿਆਲਾ ਕੋਰਟ ਵਿਚ ਪੇਸ਼ੀ ਹੈ| ਵਿਜੀਲੇਂਸ ਦੀ ਟੀਮ ਵਲੋਂ ਸੁਰਜੀਤ ਸਿੰਘ ਗਰੇਵਾਲ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ|
ਇਸ ਤੋਂ ਪਹਿਲਾਂ ਵਿਜੀਲੈਂਸ ਨੇ 26 ਅਪ੍ਰੈਲ ਨੂੰੰ ਸੁਰਜੀਤ ਸਿੰਘ ਗਰੇਵਾਲ ਨੂੰੰ ਅਦਾਲਤ ਵਿਚ ਪੇਸ਼ ਕੀਤਾ ਸੀ, ਜਿਥੇ ਸੁਰਜੀਤ ਸਿੰਘ ਗਰੇਵਾਲ ਦਾ ਰਿਮਾਂਡ 30 ਅਪ੍ਰੇਲ ਤੱਕ ਵਧਾ ਦਿਤਾ ਸੀ| ਮਾਣਯੋਗ ਅਦਾਲਤ ਵਲੋਂ ਸੁਰਜੀਤ ਸਿੰਘ ਗਰੇਵਾਲ ਨੁੰ ਹੁਣ ਤੱਕ ਕੁੱਲ 14 ਦਿਨ ਦੇ ਰਿਮਾਡ ਉਤੇ ਭੇਜਿਆ ਜਾ ਚੁੱਕਾ ਹੈ|