ਤੰਬਾਕੂ ਪੈਕੇਟ ‘ਤੇ ਚਿਤਾਵਨੀ ਦਿੱਤੀ ਜਾਵੇ ਕਿ ‘ਜਲਦ ਹੋ ਸਕਦੀ ਹੈ ਮੌਤ’: ਦਿੱਲੀ ਸਰਕਾਰ

ਨਵੀਂ ਦਿੱਲੀ— ਦਿੱਲੀ ਸਰਕਾਰ ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਸੁਝਾਅ ਦਿੱਤਾ ਹੈ ਕਿ ਉਹ ਤੰਬਾਕੂ ਦੇ ਪੈਕੇਟ ਲਈ ਹਾਲ ‘ਚ ਸੰਬੋਧਨ ਚਿਤਾਵਨੀ ‘ਤੰਬਾਕੂ ਨਾਲ ਦਰਦਨਾਕ ਮੌਤ ਹੋ ਸਕਦੀ ਹੈ’ ‘ਚ ਜਲਦ ਸ਼ਬਦ ਜੋੜਨ। ਸਰਕਾਰ ਦਾ ਕਹਿਣਾ ਹੈ ਕਿ ਉਕਤ ਚਿਤਾਵਨੀ ‘ਚ ਇਹ ਸਪੱਸ਼ਟ ਨਹੀਂ ਹੁੰਦਾ ਹੈ ਕਿ ਤੰਬਾਕੂ ਖਾਣ ਵਾਲੇ ਲਕਾਂ ਦਾ ਜੀਵਨਕਾਲ ਘੱਟ ਜਾਂਦਾ ਹੈ। ਇਕ ਸਤੰਬਰ ਤੋਂ ਤੰਬਾਕੂ ਉਤਪਾਦਾਂ ਦੇ ਹਰ ਪੈਕੇਟ ਦੇ 85 ਫੀਸਦੀ ਹਿੱਸੇ ‘ਤੇ ਤਸਵੀਰ ਨਾਲ ਸੰਬੋਧਿਤ ਚਿਤਾਵਨੀ ਹੋਵੇਗੀ। ਇਸ ‘ਤੇ ਤੰਬਾਕੂ ਦੀ ਆਦਤ ਨੂੰ ਛੱਡਣ ਦੇ ਇਛੁੱਕ ਲੋਕਾਂ ਦੀ ਮਦਦ ਲਈ ਰਾਸ਼ਟਰੀ ਟੋਲ ਫਰੀ ਨੰਬਰ ਵੀ ਹੋਵੇਗਾ। ਹੁਣ ਤੋਂ ਪੈਕਟਾਂ ‘ਤੇ ਜੋ ਚਿਤਾਵਨੀ ਹੋਵੇਗੀ, ਉਸ ਤਰ੍ਹਾਂ ਹੈ ‘ਤੰਬਾਕੂ ਨਾਲ ਦਰਦਨਾਕ ਮੌਤ ਹੋ ਸਕਦੀ ਹੈ’ ਅਤੇ ‘ਤੰਬਾਕੂ ਨਾਲ ਕੈਂਸਰ ਹੁੰਦਾ ਹੈ।” ਦਿੱਲੀ ਸਰਕਾਰ ਦੇ ਸਿਹਤ ਵਿਭਾਗ ਨੇ ਸੰਬੋਧਿਤ ਚਿਤਾਵਨੀ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਉਹ ਵਧ ਪ੍ਰਭਾਵੀ ਸਾਬਤ ਹੋਵੇਗੀ ਪਰ ਰਾਜ ਸਰਕਾਰ ਨੇ ਇਹ ਦਾਅਵਾ ਵੀ ਕੀਤਾ ਕਿ ਤੰਬਾਕੂ ਨਾਲ ਦਰਦਨਾਕ ਮੌਤ ਹੋ ਸਕਦੀ ਹੈ, ਦੀ ਚਿਤਾਵਨੀ ਸਪੱਸ਼ਟ ਰੂਪ ਨਾਲ ਇਹ ਨਹੀਂ ਦੱਸਦੀ ਕਿ ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕਾਂ ਦਾ ਜੀਵਨਕਾਲ ਘੱਟ ਜਾਂਦਾ ਹੈ।
ਕੇਂਦਰੀ ਸਿਹਤ ਮੰਤਰਾਲੇ ਨੂੰ ਭੇਜੇ ਪੱਤਰ ‘ਚ ਡਾ. ਐੱਸ.ਕੇ. ਅਰੋੜਾ ਨੇ ਕਿਹਾ ਕਿ ਮੌਤ ਆਮ ਰੂਪ ਨਾਲ ਵੀ ਹੋ ਸਕਦੀ ਹੈ ਪਰ ਸਿਗਰਟਨੋਸ਼ੀ ਕਰਨ ‘ਤੇ ਸਮੇਂ ਤੋਂ ਪਹਿਲਾਂ ਮੌਤ ਦਾ ਸ਼ੱਕ ਰਹਿੰਦਾ ਹੈ। ਅਧਿਕਾਰੀ ਨੇ ਕਿਹਾ ਕਿ ਸਿਗਰਟਨੋਸ਼ੀ ਕਰਨ ਵਾਲੇ ਦੀ ਜੀਵਨਕਾਲ ਸਿਗਰਟਨੋਸ਼ੀ ਨਾ ਕਰਨ ਵਾਲਿਆਂ ਦੀ ਤੁਲਨਾ ‘ਚ ਘੱਟੋ-ਘੱਟ 10 ਸਾਲ ਘੱਟ ਜਾਂਦੀ ਹੈ। ਪੱਤਰ ‘ਚ ਸੁਝਾਅ ਦਿੱਤਾ ਗਿਆ ਹੈ ਕਿ ਚਿਤਾਵਨੀ ‘ਚ ਜਲਦ ਸ਼ਬਦ ਜੋੜ ਕੇ ਇਸ ਨੂੰ ਇਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ ਕਿ ‘ਤੰਬਾਕੂ ਨਾਲ ਜਲਦ ਦਰਦਨਾਕ ਮੌਤ ਹੋ ਸਕਦੀ ਹੈ।’ ਕੇਂਦਰੀ ਸਿਹਤ ਮੰਤਰਾਲੇ ਨੇ ਤਿੰਨ ਅਪ੍ਰੈਲ ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤੀ ਸੀ, ਜਿਸ ‘ਚ ਨਵੀਂ ਚਿਤਾਵਨੀ ਅਤੇ ਟੋਲ ਫਰੀ ਹੈਲਪਲਾਈਨ ਨੰਬਰ ਬਾਰੇ ਜਾਣਕਾਰੀ ਦਿੱਤੀ ਗਈ ਸੀ। ਮੁੰਬਈ ਸਥਿਤ ਟਾਟਾ ਮੈਮੋਰੀਅਲ ਹਸਪਤਾਲ ‘ਚ ਕੈਂਸਰ ਸਰਜਨ ਡਾ. ਪੰਕਜ ਚਤੁਰਵੇਦੀ ਦਾ ਕਹਿਣਾ ਹੈ ਕਿ ਭਾਰਤ ‘ਚ ਹਰ ਸਾਲ ਤੰਬਾਕੂ ਕਾਰਨ ਕਰੀਬ 12 ਲੱਖ ਲੋਕਾਂ ਦੀ ਮੌਤ ਹੁੰਦੀ ਹੈ।