ਜੰਮੂ-ਕਸ਼ਮੀਰ: ਫੌਜ ਨੂੰ ਵੱਡੀ ਕਾਮਯਾਬੀ, ਹਿਜ਼ਬੁਲ ਦਾ ‘ਟਾਈਗਰ’ ਮਾਰਿਆ ਗਿਆ

ਸ਼੍ਰੀਨਗਰ— ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸੁਰੱਖਿਆ ਫੋਰਸਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਵਾਮਾ ‘ਚ ਚੱਲ ਰਹੇ ਐਨਕਾਊਂਟਰ ‘ਚ ਹਿਜ਼ਬੁਲ ਮੁਜਾਹੀਦੀਨ ਦੇ ਟਾਪ ਕਮਾਂਡਰ ਸਮੀਰ ਟਾਈਗਰ ਨੂੰ ਮਾਰ ਸੁੱਟਿਆ ਗਿਆ ਹੈ। ਬੁਰਹਾਨ ਵਾਨੀ ਦੀ ਤਰ੍ਹਾਂ ਟਾਈਗਰ ਵੀ ਘਾਟੀ ‘ਚ ਹਿਜ਼ਬੁਲ ਦੇ ਨਵੇਂ ਪੋਸਟਰ ਬੁਆਏ ਦੇ ਰੂਪ ‘ਚ ਦੇਖਿਆ ਜਾ ਰਿਹਾ ਸੀ। ਦਰਾਬਗਾਮ ਇਲਾਕੇ ‘ਚ ਸੋਮਵਾਰ ਦੀ ਸਵੇਰ ਤੋਂ ਅੱਤਵਾਦੀਆਂ ਅਤੇ ਸੁਰੱਖਿਆ ਫੋਰਸਾਂ ਦਰਮਿਆਨ ਜ਼ਬਰਦਸਤ ਫਾਇਰਿੰਹ ਹੋ ਰਹੀ ਹੈ।
ਸੁਰੱਖਿਆ ਫੋਰਸਾਂ ਨੇ ਟਾਈਗਰ ਤੋਂ ਇਲਾਵਾ ਆਕਿਬ ਖਾਨ ਨਾਂ ਦੇ ਇਕ ਹੋਰ ਅੱਤਵਾਦੀ ਨੂੰ ਮੁਕਾਬਲੇ ‘ਚ ਢੇਰ ਕਰ ਦਿੱਤਾ। ਜਵਾਨਾਂ ਨੇ ਪੂਰੇ ਇਲਾਕੇ ‘ਚ ਜੁਆਇੰਟ ਸਰਚ ਮੁਹਿੰਮ ਦੇ ਅਧੀਨ ਅੱਤਵਾਦੀਆਂ ਨੂੰ ਘੇਰ ਲਿਆ। ਮੁਕਾਬਲੇ ਦੌਰਾਨ ਸੁਰੱਖਿਆ ਫੋਰਸਾਂ ਅਤੇ ਪੱਥਰਬਾਜ਼ੀ ਵੀ ਕੀਤੀ ਗਈ। ਨਾਲ ਹੀ ਇਸ ਐਨਕਾਊਂਟਰ ‘ਚ 2 ਜਵਾਨਾਂ ਤੋਂ ਇਲਾਵਾ ਇਕ ਨਾਗਰਿਕ ਵੀ ਜ਼ਖਮੀ ਹੋ ਗਿਆ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਲਾਕੇ ‘ਚ 2 ਤੋਂ 3 ਅੱਤਵਾਦੀਆਂ ਦੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਦਰਾਬਗਾਮ ‘ਚ ਘੇਰਾਬੰਦੀ ਕੀਤੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਸੁਰੱਖਿਆ ਫੋਰਸ ਜਦੋਂ ਅੱਤਵਾਦੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ, ਉਦੋਂ ਅੱਤਵਾਦੀਆਂ ਨੇ ਫੌਜੀਆਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਘੇਰਾਬੰਦੀ ਮਜ਼ਬੂਤ ਕਰ ਦਿੱਤੀ ਗਈ ਹੈ। ਇਲਾਕੇ ‘ਚ ਅਜੇ ਆਪਰੇਸ਼ਨ ਜਾਰੀ ਹੈ।