ਸ਼੍ਰੀਨਗਰ— ਇਕ ਮਹਿਲਾ ਨੇ ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐੈੱਫ.) ਦੇ ਇਕ ਜਵਾਨ ‘ਤੇ ਮਾਰਚ ਮਹੀਨੇ ‘ਚ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਜੰਮੂ ਅਤੇ ਕਸ਼ਮੀਰ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ”ਪੁੰਛ ਜ਼ਿਲੇ ਦੀ ਰਹਿਣ ਵਾਲੀ ਮਹਿਲਾ ਨੇ ਸ਼ਨੀਵਾਰ ਨੂੰ ਸ਼ਿਕਾਇਤ ਦਰਜ ਕਰਵਾਈ, ਜਿਸ ‘ਚ ਉਸ ਨੇ ਕਿਹਾ ਕਿ ਘਾਤ ਲਗਾਏ ਹੋਏ 3 ਸੀ.ਆਰ.ਪੀ.ਐੈੱਫ. ਦੇ ਜਵਾਨ ਉਸ ਨੂੰ ਕੈਂਪ ਦੇ ਅੰਦਰ ਲੈ ਗਏ, ਉਥੇ ਉਨ੍ਹਾਂ ਚੋਂ ਇਕ ਨੇ ਉਸ ਨਾਲ ਬਲਾਤਕਾਰ ਕੀਤਾ।”
ਇਹ ਘਟਨਾ 10 ਮਾਰਚ ਦੀ ਹੈ, ਜਦੋਂ ਮਹਿਲਾ ਆਪਣੇ ਰਿਸ਼ਤੇਦਾਰ ਦੇ ਘਰ ਜਾ ਰਹੀ ਸੀ ਅਤੇ ਰਸਤਾ ਭਟਕ ਗਈ ਸੀ। ਸ਼ਿਕਾਇਤ ‘ਚ ਇਕ ਜਵਾਨ ਮਹਿਲਾ ਨੂੰ ਉਸ ਦੀ ਮਦਦ ਕਰਨ ਦੇ ਬਹਾਨੇ ਨਾਲ ਕੈਂਪ ‘ਚ ਲੈ ਗਏ। ਅਧਿਕਾਰੀ ਨੇ ਕਿਹਾ, ”ਕੈਂਪ ਅੰਦਰ ਉਸ ਨਾਲ ਬਲਾਤਕਾਰ ਕੀਤਾ ਗਿਆ।”