ਨਵੀਂ ਦਿੱਲੀ — ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਇਕ ਮਦਰੱਸੇ ਵਿਚ ਬੱਚੀ ਨਾਲ ਹੋਈ ਜਬਰ-ਜ਼ਨਾਹ ਦੀ ਘਟਨਾ ਨੂੰ ਲੈ ਕੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਕਠੂਆ ਘਟਨਾ ਦੀ ਨਿੰਦਾ ਕਰਨ ਵਾਲੇ ਲੋਕ ਮੋਮਬੱਤੀਆਂ ਨਾਲ ਹੁਣ ਅੱਗੇ ਕਿਉਂ ਨਹੀਂ ਆ ਰਹੇ?
ਨਵਾਦਾ ਤੋਂ ਭਾਜਪਾ ਦੇ ਐੱਮ. ਪੀ. ਗਿਰੀਰਾਜ ਨੇ ਕਿਹਾ ਕਿ ਕਠੂਆ ਦੀ ਘਟਨਾ ਪਿੱਛੋਂ ਇਹ ਉਹੀ ਲੋਕ ਹਨ ਜੋ ਇਕ ਹੀ ਥਾਂ ‘ਤੇ ਇਕੋ ਜਿਹੀ ਟੀ-ਸ਼ਰਟ ਅਤੇ ਕੈਂਡਲ ਨਾਲ ਪ੍ਰਦਰਸ਼ਨ ਕਰਦੇ ਹਨ। ਉਹ ਅਤੇ ਉਨ੍ਹਾਂ ਵਰਗੇ ਲੋਕਾਂ ਦੀਆਂ ਮੋਮਬੱਤੀਆਂ ਉਦੋਂ ਕਿਥੇ ਗੁਆਚ ਜਾਂਦੀਆਂ ਹਨ ਜਦੋਂ ਇਕ ਬੱਚੀ ਨਾਲ ਮਦਰੱਸੇ ਵਿਚ ਜਬਰ-ਜ਼ਨਾਹ ਹੁੰਦਾ ਹੈ? ਅਜਿਹੀ ਘਟਨਾ ਵਾਪਰਨ ਪਿੱਛੋਂ ਕੀ ਕੋਈ ਬਹਿਸ ਹੁੰਦੀ ਹੈ? ਸੜਕਾਂ ‘ਤੇ ਲੋਕ ਨਿਕਲਦੇ ਹਨ? ਇਹ ਦੇਸ਼ ਲਈ ਘਾਤਕ ਹੈ ਅਤੇ ਅਜਿਹੇ ਵਿਅਕਤੀ ਇਸ ਗਲਤਫਹਿਮੀ ਵਿਚ ਨਾ ਰਹਿਣ ਕਿ ਉਹ ਤਗੜੇ ਹਨ ਤੇ ਉਨ੍ਹਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ।