ਹਮਲੇ ਤੋਂ ਬਾਅਦ ਪਰਮੀਸ਼ ਵੱਲੋਂ ਅਗਲੇ ਪ੍ਰੋਜੈਕਟ ਦਾ ਖੁਲਾਸਾ

ਚੰਡੀਗੜ੍ਹ: ਪਰਮੀਸ਼ ਵਰਮਾ ‘ਤੇ ਹੋਏ ਅਟੈਕ ਤੋਂ ਬਾਅਦ ਉਸ ਨੂੰ ਪੁਲਿਸ ਦੀ ਪੂਰੀ ਸੁਰਖੀਆ ‘ਚ ਰੱਖਿਆ ਗਿਆ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪਰਮੀਸ਼ ਦੀ ਸਿਹਤ ‘ਚ ਤੇਜ਼ੀ ਨਾਲ ਸੁਧਾਰ ਆ ਰਿਹਾ ਹੈ। ਪਰਮੀਸ਼ ਦੀ ਤੰਦਰੁਸਤੀ ਲਈ ਉਸ ਦੇ ਫੈਨ ਤੇ ਫਾਲੋਅਰ ਦੁਆ ਕਰ ਰਹੇ ਹਨ, ਤਾਂ ਜੋ ਪਰਮੀਸ਼ ਨੂੰ ਮੁੜ ਤੋਂ ਜਲਦੀ ਹੀ ਡਾਇਰੈਕਸ਼ਨ ਤੇ ਵਧੀਆ ਗਾਣਿਆਂ ਨਾਲ ਸਕ੍ਰੀਨ ‘ਤੇ ਦੇਖੀਆ ਜਾ ਸਕੇ।

ਹੁਣ ਪਰਮੀਸ਼ ਦੇ ਫੈਨਜ਼ ਲਈ ਚੰਗੀ ਖ਼ਬਰ ਆ ਰਹੀ ਹੈ। ਕੁਝ ਸਮਾਂ ਪਹਿਲਾਂ ਹੀ ਪਰਮੀਸ਼ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਪੋਸਟਰ ਸ਼ੇਅਰ ਕੀਤਾ ਹੈ। ਇਸ ਪੋਸਟਰ ਦੇਖ ਕੇ ਸ਼ਾਇਦ ਤੁਹਾਨੂੰ ਲੱਗ ਰਿਹਾ ਹੋਣਾ ਹੈ ਕਿ ਇਹ ‘ਸਿੰਘਮ’ ਦਾ ਹੈ ਤਾਂ ਤੁਸੀਂ ਗ਼ਲਤ ਸੋਚ ਰਹੇ ਹੋ। ਇਹ ਪਰਮੀਸ਼ ਦੀ ਦੂਜੀ ਫ਼ਿਲਮ ਦਾ ਪੋਸਟਰ ਹੈ ਜਿਸ ਦਾ ਨਾਂ ਹੈ ‘ਜ਼ਹੂਰ’। ‘ਜ਼ਹੂਰ’ ਉਰਦੂ ਭਾਸ਼ਾ ਦਾ ਸ਼ਬਦ ਹੈ ਜੋ ਅਰਬੀ ਭਾਸ਼ਾ ਤੋਂ ਲਿਆ ਗਿਆ ਹੈ।

ਪਰਮੀਸ਼ ਨੇ ਇਸ ਪੋਸਟਰ ਨੂੰ ਸ਼ੇਅਰ ਕਰ ਕੇ ਆਪਣੇ ਫੈਨਸ ਨੂੰ ਦੱਸ ਦਿੱਤਾ ਹੈ ਕਿ ਉਹ ਹੁਣ ਠੀਕ ਹੈ ਤੇ ਜਲਦੀ ਹੀ ਸਕ੍ਰੀਨ ‘ਤੇ ਵੀ ਨਜ਼ਰ ਆਵੇਗਾ। ਪਰਮੀਸ਼ ਨੇ ਆਪਣੀ ਇਸ ਪੋਸਟ ਨੂੰ ਕੈਪਸ਼ਨ ਵੀ ਦਿੱਤਾ ਹੈ, ‘ਵਾਹਿਗੁਰੂ ਦੀ ਮਿਹਰ ਅਤੇ ਫੈਨਸ ਦੀਆਂ ਦੁਆਵਾਂ ਨਾਲ ਇੱਕ ਹੋਰ ਫ਼ਿਲਮ ਦੀ ਫਸਟ ਲੁੱਕ ਸ਼ੇਅਰ ਕਰ ਰਿਹਾ ਹਾਂ, ਉਮੀਦ ਹੈ ਪਸੰਦ ਆਵੇਗੀ। ਸਿਹਤ ਠੀਕ ਹੋਣ ‘ਤੇ ਹੋਰ ਡੀਟੇਲ ਸ਼ੇਅਰ ਕਰਦੇ ਹਾਂ। #ਜ਼ਹੂਰ #2019 ਵਰਲਡਵਾਈਡ ਰਿਲੀਜ਼ ਓਮਜੀ ਵੱਲੋਂ ||

ਪਰਮੀਸ਼ ਦੀ ਇਹ ਫ਼ਿਲਮ 18ਵੀਂ ਸਦੀ ਦੀ ਸੱਚੀ ਘਟਨਾ ‘ਤੇ ਆਧਾਰਤ ਹੋਵੇਗੀ। ਇਸ ਤੋਂ ਅਲਾਵਾ ਪਰਮੀਸ਼ ਨੇ ਇਸ ਦੀ ਕੋਈ ਹੋਰ ਜਾਣਕਾਰੀ ਸ਼ੇਅਰ ਨਹੀਂ ਕੀਤੀ। ਇਸ ਤੋਂ ਪਹਿਲਾਂ ਪਰਮੀਸ਼ ਫ਼ਿਲਮ ‘ਰਾਕੀ ਮੈਂਟਲ’ ਨਾਲ ਆਪਣਾ ਡੈਬਿਊ ਕਰ ਚੁੱਕਿਆ ਹੈ ਅਤੇ ਹਾਲ ਹੀ ‘ਚ ਆਏ ਉਸ ਦੇ ਗਾਣੇ ‘ਛੜਾ’ ਨੂੰ ਯੂ-ਟਿਊਬ ‘ਤੇ 34 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।

ਪਰਮੀਸ਼ ‘ਜ਼ਹੂਰ’ ਦੇ ਨਾਲ-ਨਾਲ ‘ਸਿੰਘਮ’ ‘ਚ ਵੀ ਨਜ਼ਰ ਆਵੇਗਾ। ਜਿਸ ਨੂੰ ਕੁਮਾਰ ਮੰਗਤ ਪਾਠਕ, ਅਭਿਸ਼ੇਕ ਪਾਠਕ ਪ੍ਰੋਡਿਊਸ ਤੇ ਓਮਜੀ ਗਰੁੱਪ ਕੋ-ਪ੍ਰੋਡਿਊਸ ਕਰ ਰਿਹਾ ਹੈ।