ਮੈਟਰੋ ਪਿੱਲਰ ਨਾਲ ਟਕਰਾਈ ਯੂਪੀ ਟਰਾਂਸਪੋਰਟ ਦੀ ਬੱਸ, ਕਈ ਯਾਤਰੀ ਜ਼ਖਮੀ

ਲਖਨਊ— ਸਰੋਜਨੀ ਨਗਰ ‘ਚ ਉੱਤਰ ਪ੍ਰਦੇਸ਼ ਆਵਾਜਾਈ ਦੀ ਇਕ ਬੱਸ ਮੈਟਰੋ ਪਿੱਲਰ ਨਾਲ ਟਕਰਾ ਗਈ। ਇਸ ਹਾਦਸੇ ‘ਚ ਲੱਗਭਗ ਅੱਧਾ ਦਰਜਨ ਤੋਂ ਵਧ ਲੋਕਾਂ ਨੂੰ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਲੋਕਬੰਧੂ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ, ਬੱਸ ਚਾਰਬਾਗ ਤੋਂ ਕਾਨਪੁਰ ਵੱਲ ਨੂੰ ਜਾ ਰਹੀ ਸੀ। ਟਰਾਂਸਪੋਰਟ ਨਗਰ ਦੇ ਨਜ਼ਦੀਕ ਇਹ ਇਕ ਮੈਟਰੋ ਪਿੱਲਰ ਨਾਲ ਇਹ ਟਕਰਾ ਗਈ। ਇਹ ਘਟਨਾ ਲੱਗਭਗ 5 ਵਜੇ ਦੀ ਹੈ।
ਹਾਦਸੇ ਦੇ ਕਾਰਨਾਂ ਬਾਰੇ ਅਜੇ ਤੱਕ ਪੁਸ਼ਟੀ ਨਹੀਂ ਪਾਈ ਪਰ ਲੋਕਾਂ ਦਾ ਕਹਿਣਾ ਹੈ ਕਿ ਡਰਾਈਵਰ ਨੂੰ ਨੀਂਦ ਦੀ ਝਪਕੀ ਆਉਣ ਦੇ ਕਾਰਨ ਅਜਿਹਾ ਹੋਇਆ। ਪਿੱਲਰ ਨਾਲ ਟਕਰਾਉਣ ਤੋਂ ਬਾਅਦ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਹਾਲਾਂਕਿ ਡਰਾਈਵਰ ਸੁਰੱਖਿਅਤ ਹੈ।