ਨਵਜੋਤ ਸਿੱਧੂ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ, ਨਿੱਜੀ ਕਾਲਜ ਨੂੰ 10 ਲੱਖ ਦੇਣ ਦਾ ਐਲਾਨ

ਜਲੰਧਰ— ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਚੋਣ ਜ਼ਾਬਤੇ ਦੀ ਉਲੰਘਣਾ ਕਰਦੇ ਹੋਏ ਅੱਜ ਜਲੰਧਰ ਵਿਖੇ ਇਕ ਨਿੱਜੀ ਕਾਲਜ ਨੂੰ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕਰ ਦਿੱਤਾ। ਨਵਜੋਤ ਸਿੰਘ ਸਿੱਧੂ ਜਲੰਧਰ ਦੇ ਇਕ ਨਿੱਜੀ ਕਾਲਜ ‘ਚ ਇਕ ਸਮਾਰੋਹ ‘ਚ ਹਿੱਸਾ ਲੈਣ ਲਈ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਕਾਲਜ ਦੀਆਂ ਉਪਲੱਬਧੀਆਂ ਗਿਣਾਉਂਦੇ ਹੋਏ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਸਿੱਧੂ ਇਹ ਭੁੱਲ ਗਏ ਕਿ ਜਲੰਧਰ ‘ਚ ਸ਼ਾਹਕੋਟ ਉੱਪ ਚੋਣ ਦੇ ਚਲਦਿਆਂ ਚੋਣ ਜ਼ਾਬਤਾ ਲੱਗਾ ਹੋਇਆ ਹੈ। ਸਿੱਧੂ ਵੱਲੋਂ ਅਜਿਹਾ ਕਰਨ ਦੇ ਨਾਲ ਉਹ ਇਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ‘ਚ ਆ ਗਏ ਹਨ। ਕਾਲਜ ‘ਚ ਸ਼ਿਰਕਤ ਕਰਨ ਆਏ ਸਿੱਧੂ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਉਹ ਕਾਲਜ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕਰਦੇ ਹਨ, ਜਿਸ ‘ਚ ਕਾਲਜ ਦੇ ਸਾਇੰਸ ਲੈਬ ਅਤੇ ਕੰਪਿਊਟਰ ਲੈਬ ਲਈ 5-5 ਲੱਥ ਰੁਪਏ ਦਿੱਤੇ ਜਾਣਗੇ।
ਜ਼ਿਕਰਯੋਗ ਹੈ ਕਿ ਜਲੰਧਰ ਦੇ ਸ਼ਾਹਕੋਟ ‘ਚ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਜੀਤ ਸਿੰਘ ਕੋਹਾੜ ਦੀ ਮੌਤ ਤੋਂ ਬਾਅਦ ਹੁਣ ਇਥੇ ਚੋਣ ਕਮਿਸ਼ਨ ਵੱਲੋਂ 28 ਮਈ ਨੂੰ ਉੱਪ ਚੋਣ ਕਰਵਾਉਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ, ਜਿਸ ਦੇ ਚਲਦਿਆਂ ਇਥੇ ਚੋਣ ਜ਼ਾਬਤਾ ਲਗਾ ਦਿੱਤਾ ਗਿਆ ਹੈ।