ਛੱਤੀਸਗੜ੍ਹ ‘ਚ ਤਿੰਨ ਨਕਸਲੀਆਂ ਨੇ ਕੀਤਾ ਆਤਮਸਮਰਪਣ

ਰਾਏਪੁਰ— ਛੱਤੀਸਗੜ੍ਹ ਦੇ ਕੋਂਡਾਗਾਓਂ ਜ਼ਿਲੇ ‘ਚ ਸ਼ਨੀਵਾਰ ਨੂੰ ਤਿੰਨ ਨਕਸਲੀਆਂ ਨੇ ਆਤਮਸਮਰਪਣ ਕੀਤਾ, ਜਿਸ ‘ਚ ਇਕ ਔਰਤ ਸ਼ਾਮਲ ਹੈ। ਇਨ੍ਹਾਂ ਸਾਰਿਆਂ ਦੇ ਉੱਪਰ ਨਕਦ ਰਾਸ਼ੀ ਦਾ ਇਨਾਮ ਰੱਖਿਆ ਗਿਆ ਸੀ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਕੋਂਡਾਗਾਓਂ ਦੇ ਐਡੀਸ਼ਨਲ ਪੁਲਸ ਕਮਿਸ਼ਨਰ ਮਹੇਸ਼ਵਰ ਨਾਗ ਨੇ ਦੱਸਿਆ ਕਿ ਇਨ੍ਹਾਂ ਨਕਸਲੀਆਂ ਨੇ ਕੋਂਡਾਗਾਓਂ ਦੇ ਪੁਲਸ ਕਮਿਸ਼ਨਰ ਅਭਿਸ਼ੇਕ ਪਲੱਵ ਦੇ ਸਾਹਮਣੇ ਮਾਓਵਾਦ ਦੀ ‘ਖੋਖਲੀ’ ਵਿਚਾਰਧਾਰਾ ਤੋਂ ਮੋਹਭੰਗ ਹੋਣ ਦਾ ਹਵਾਲਾ ਦਿੰਦੇ ਹੋਏ ਆਤਮਸਮਰਪਣ ਕਰ ਦਿੱਤਾ। ਉਨ੍ਹਾਂ ਨੇ ਦੱਸਿਆ,”ਉਨ੍ਹਾਂ ਲੋਕਾਂ ਨੇ ਇਹ ਵੀ ਕਿਹਾ ਕਿ ਉਹ ਰਾਜ ਸਰਕਾਰ ਦੀ ਆਤਮਸਮਰਪਣ ਅਤੇ ਮੁੜ ਵਸੇਬੇ ਦੀ ਨੀਤੀ ਦੇ ਪ੍ਰਬੰਧਾਂ ਤੋਂ ਪ੍ਰਭਾਵਿਤ ਹਨ।”
ਆਤਮਸਮਰਪਣ ਕਰਨ ਵਾਲਿਆਂ ‘ਚ ਸੁੱਕੂ ਕੋਰਮ (30), ਪਾਲੀਧਰ ਨਾਗ (27) ਅਤੇ ਅੰਧਰੀ ਨਗਰ ਉਰਫ ਅਜਾਨਤੀ (22) ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਦੀ ਆਤਮਸਮਰਪਣ ਅਤੇ ਮੁੜ ਵਸੇਬੇ ਦੀ ਨੀਤੀ ਅਨੁਸਾਰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।