ਉੱਤਰ ਪ੍ਰਦੇਸ਼— ਕੁਸ਼ੀਨਗਰ ‘ਚ ਸਕੂਲ ਵੈਨ ਹਾਦਸੇ ਤੋਂ ਬਾਅਦ ਸ਼ਨੀਵਾਰ ਨੂੰ ਸਿਹਤ ਮਹਿਕਮੇ ਦੀ ਸੰਵੇਦਨਹੀਨਤਾ ਖੁੱਲ੍ਹ ਕੇ ਸਾਹਮਣੇ ਆਈ ਹੈ। ਬੱਚਿਆਂ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਨੇ ਮਾਨਵਤਾ ਨੂੰ ਸ਼ਰਮਸਾਰ ਕਰਦੇ ਹੋਏ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਨੂੰ ਬਿਨਾਂ ਸਲਾਈ ਕੀਤੇ ਖੁੱਲ੍ਹਾ ਛੱਡ ਦਿੱਤਾ। ਜਿਸ ਦੌਰਾਨ ਉਨ੍ਹਾਂ ਦੇ ਅੰਦਰਲੇ ਅੰਗ ਬਾਹਰ ਆ ਗਏ। ਡਾਕਟਰਾਂ ਨੇ ਪੇਟ ਅਤੇ ਸਿਰ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਉਸ ਨੂੰ ਸੀਲ ਨਹੀਂ ਕੀਤਾ ਸੀ। ਜਨਾਜਾ ਕੱਢਣ ਤੋਂ ਪਹਿਲਾਂ ਜਦੋਂ ਕਾਮਰਾਨ ਅਤੇ ਫਰਹਾਨ ਬੱਚਿਆਂ ਦੀਆਂ ਲਾਸ਼ਾਂ ਨੂੰ ਨਹਾਉਣ ਲਈ ਕੱਪੜਾ ਖੋਲ੍ਹਿਆ ਗਿਆ ਤਾਂ ਉਨ੍ਹਾਂ ਦੇ ਸਰੀਰ ਦੇ ਅੰਦਰੂਨੀ ਸਾਰੇ ਅੰਗ ਦਿਖਾਈ ਦੇ ਰਹੇ ਸਨ।
ਜਿਸਨੂੰ ਦੇਖ ਕੇ ਬੱਚਿਆਂ ਦੇ ਘਰਦਿਆਂ ਦੀ ਹਾਲਤ ਖਰਾਬ ਹੋ ਗਈ। ਬਾਅਦ ‘ਚ ਬਿਨਾਂ ਨਹਾਏ ਹੀ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਨੂੰ ‘ਸੁਪਰਦ-ਏ-ਖਾਕ’ ਕੀਤਾ ਗਿਆ ਪਰ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਦੀ ਇਸ ਸੰਵੇਦਨਹੀਨਤਾ ਨਾਲ ਹਰ ਕੋਈ ਪਿੰਡ ਵਾਸੀ ਗੁੱਸੇ ‘ਚ ਹੈ। ਇਹ ਸੋਚਣ ਦੀ ਗੱਲ ਹੈ ਕਿ ਜਿਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਕੁਝ ਹੀ ਘੰਟੇ ‘ਚ ਮੌਕੇ ‘ਤੇ ਪਹੁੰਚ ਕੇ ਮਾਸੂਮਾਂ ਅਤੇ ਉਨ੍ਹਾਂ ਪਰਿਵਾਰਾਂ ਨੂੰ ਹੌਂਸਲਾ ਦੇਣ ਲਈ ਪਹੁੰਚੇ ਸਨ। ਉਥੇ ਉਨ੍ਹਾਂ ਮਾਸੂਮਾਂ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ ਇੰਨੇ ਬੇਰਹਿਮ ਅਤੇ ਪੱਥਰ ਦਿਲ ਵਾਲੇ ਹਨ।
ਦੱਸਣਾ ਚਾਹੁੰਦੇ ਹਾਂ ਕਿ ਸਕੂਲੀ ਬੱਸ ਅਤੇ ਟ੍ਰੇਨ ਦੀ ਟੱਕਰ ‘ਚ ਪਡਰੌਨ ਮਡਰੁਹੀ ਨਿਵਾਸੀ ਹੈਦਰ ਅਲੀ ਦੇ ਦੋਵੇ ਬੇਟੇ ਕਾਮਰਾਨ ਅਤੇ ਫਰਹਾਨ ਦੀ ਵੀ ਮੌਤ ਹੋ ਗਈ ਸੀ। ਹੈਦਰ ਅਲੀ ਦੇ ਸਾਊਦੀ ਅਰਬ ਹੋਣ ਕਾਰਨ ਕਾਮਰਾਨ ਅਤੇ ਫਰਹਾਨ ਦੀਆਂ ਲਾਸ਼ਾਂ ਨੂੰ ਦਫਨਾਇਆ ਨਹੀਂ ਗਿਆ ਸੀ। ਹੈਦਰ ਅਲੀ ਦੇ ਭਾਰਤ ਆਉਣ ‘ਤੇ ਦੋਵਾਂ ਨੂੰ ਦਫਨਾਉਣ ਦੀ ਰਸਮ ਸ਼ੁਰੂ ਹੋਈ, ਜਿਵੇਂ ਲਾਸ਼ਾਂ ਨੂੰ ਨਹਾਉਣ ਦੀ ਤਿਆਰੀ ਕੀਤੀ ਤਾਂ ਅੰਦਰਲੇ ਅੰਗ ਬਾਹਰ ਆ ਗਏ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡੀ.ਐੈੱਮ.ਨੇ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।
ਇਸ ਹਾਦਸੇ ਦੌਰਾਨ ਬੱਚਿਆਂ ਦੀ ਮਾਂ ਦਾ ਰੋ-ਰੋ ਕੇ ਹਾਲ ਬੇਹਾਲ ਹੈ ਅਤੇ ਪੂਰੇ ਪਿੰਡ ‘ਚ ਮਾਤਮ ਛਾਇਆ ਹੋਇਆ ਹੈ। ਮਾਂ ਦਾ ਸਿਰਫ ਇਹ ਕਹਿਣਾ ਕਿ ਉਸ ਦੇ ਬੇਟਿਆਂ ਦਾ ਆਖਿਰ ਕੀ ਕਸੂਰ ਸੀ, ਇਹ ਕਹਿ ਕੇ ਉਹ ਵਾਰ-ਵਾਰ ਬੇਹੋਸ਼ ਹੋ ਰਹੀ ਹੈ। ਵਾਕਈ ਹਾਦਸੇ ‘ਚ ਮਾਰੇ ਗਏ ਬੱਚਿਆਂ ਦੀ ਕੀ ਗਲਤੀ ਸੀ? ਇਹ ਸਵਾਲ ਹਰ ਕੋਈ ਪੁੱਛ ਰਿਹਾ ਹੈ।
ਬੱਚਿਆਂ ਦੇ ਜਨਾਜਾ ਉੱਠਣ ਸਮੇਂ ਇਕ ਵਾਰ ਫਿਰ ਚੀਕ-ਪੁਕਾਰ ਮਚ ਗਈ। ਸੈਂਕੜੇ ਹੀ ਗਿਣਤੀ ‘ਚ ਲੋਕ ਆਪਣੀਆਂ ਅੱਖਾਂ ‘ਚ ਹੰਝੂ ਭਰੇ ਹੋਏ ਇਕ ਦੂਜੇ ਨੂੰ ਤਸੱਲੀ ਦੇ ਰਹੇ ਸਨ।