ਵਕੀਲ ਤੋਂ ਸਿੱਧਾ ਸੁਪਰੀਮ ਕੋਰਟ ਦੀ ਜੱਜ ਬਣਨ ਵਾਲੀ ਪਹਿਲੀ ਮਹਿਲਾ ਬਣੀ ਇੰਦੂ ਮਲਹੋਤਰਾ

ਚੀਫ ਜਸਟਿਸ ਨੇ ਚੁਕਾਈ ਅਹੁਦੇ ਦੀ ਸਹੁੰ
ਨਵੀਂ ਦਿੱਲੀ : ਇੰਦੂ ਮਲਹੋਤਰਾ ਨੇ ਅੱਜ ਸੁਪਰੀਮ ਕੋਰਟ ਦੇ ਜੱਜ ਦੇ ਅਹੁਦੇ ਦੀ ਸਹੁੰ ਚੁੱਕ ਲਈ ਹੈ। ਇਸਦੇ ਨਾਲ ਹੀ ਸੁਪਰੀਮ ਕੋਰਟ ਦੇ ਇਤਿਹਾਸ ਵਿਚ ਉਹ ਪਹਿਲੀ ਮਹਿਲਾ ਹੈ, ਜਿਨ੍ਹਾਂ ਨੂੰ ਵਕੀਲ ਤੋਂ ਸਿੱਧੇ ਜੱਜ ਬਣਾਇਆ ਗਿਆ ਹੈ। ਚੀਫ ਜਸਟਿਸ ਦੀਪਕ ਮਿਸ਼ਰਾ ਨੇ ਇੰਦੂ ਮਲਹੋਤਰਾ ਨੂੰ ਅਹੁਦੇ ਦੀ ਸਹੁੰ ਚੁਕਾਈ। ਉਨ੍ਹਾਂ ਦਾ ਅਹੁਦੇ ‘ਤੇ ਰਹਿਣ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ। ਚੇਤੇ ਰਹੇ ਕਿ ਸੁਪਰੀਮ ਕੋਰਟ ਕੋਲਜੀਅਮ ਨੇ ਜੱਜ ਬਣਾਉਣ ਲਈ ਕੇਂਦਰ ਨੂੰ ਦੋ ਨਾਮ ਭੇਜੇ ਸਨ। ਇਨ੍ਹਾਂ ਵਿਚੋਂ ਇਕ ਨਾਮ ਇੰਦੂ ਮਲਹੋਤਰਾ ਦਾ ਸੀ ਅਤੇ ਦੂਜਾ ਨਾਮ ਉਤਰਾਖੰਡ ਹਾਈਕੋਰਟ ਦੇ ਚੀਫ ਜਸਟਿਸ ਕੇ.ਐਮ. ਜੋਸੇਫ ਦਾ ਸੀ। ਇੰਦੂ ਮਲਹੋਤਰਾ ਦੀ ਨਿਯੁਕਤੀ ਨਾਲ ਸੁਪਰੀਮ ਕੋਰਟ ਵਿਚ ਜੱਜਾਂ ਦੀ ਗਿਣਤੀ 25 ਹੋ ਗਈ ਹੈ।