ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਦੇਸ਼ ਵਾਸੀਆਂ ਨੂੰ ਅਪੀਲ, ਨੂੰਹਾਂ-ਧੀਆਂ ਨੂੰ ਮੁਸਲਿਮ ਦੇਸ਼ ਨਾ ਭੇਜਣ

ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਇਕੱਲੀਆਂ ਔਰਤਾਂ ਤੇ ਬੇਟੀਆਂ ਨੂੰ ਰੋਜ਼ਗਾਰ ਜਾਂ ਪੜ੍ਹਾਈ ਲਈ ਮੁਸਲਿਮ ਦੇਸ਼ ‘ਚ ਨਾ ਭੇਜਿਆ ਜਾਵੇ। ਜਥੇਦਾਰ ਨੇ ਕਿਹਾ ਸਾਡੇ ਸੱਭਿਆਚਾਰ ‘ਚ ਔਰਤਾਂ ਦਾ ਸਥਾਨ ਬਹੁਤ ਉੱਚਾ ਹੈ। ਉਨ੍ਹਾਂ ਦਾ ਅਪਮਾਨ ਕੀਤਾ ਜਾਣਾ ਸਿੱਖ ਪੰਥ ‘ਚ ਸਵੀਕਾਰ ਨਹੀਂ ਕੀਤਾ ਜਾਂਦਾ। ਉਨ੍ਹਾਂ ਨੇ ਕਿਹਾ ਕਿ ਭਵਿੱਖ ‘ਚ ਐੱਸ. ਜੀ. ਪੀ. ਸੀ. ਨੂੰ ਹਦਾਇਤ ਕੀਤੀ ਜਾਵੇਗੀ ਕਿ ਗੁਰੂਧਾਮਾਂ ਦੇ ਦਰਸ਼ਨਾਂ ਲਈ ਵਿਦੇਸ਼ਾਂ ‘ਚ ਭੇਜੇ ਜਾਣ ਵਾਲੇ ਜੱਥਿਆਂ ਦੇ ਨਾਲ ਇਕੱਲੀਆਂ ਔਰਤਾਂ ਨੂੰ ਨਾ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਤੇ ਗੁਰੂ ਸਾਹਿਬ ਨਾਲ ਕੋਈ ਵੀ ਲੇਖ ਜਾਂ ਹੋਰ ਸਮੱਗਰੀ ਕਿਤਾਬਾਂ ‘ਚ ਪ੍ਰਕਾਸ਼ਿਤ ਕੀਤੇ ਜਾਣ ਦੇ ਸਬੰਧ ‘ਚ ਐੱਸ. ਜੀ. ਪੀ. ਸੀ ਤੋਂ ਮਨਜ਼ੂਰੀ ਲਈ ਜਾਵੇ।