ਮੁੰਬਈ— ਬੰਬਈ ਹਾਈ ਕੋਰਟ ਨੇ ਇੱਥੇ ਪਿਛਲੇ ਸਾਲ ਕਮਲਾ ਮਿਲਜ਼ ਕੈਂਪਸ ‘ਚ ਅੱਗ ਲੱਗਣ ਦੀ ਘਟਨਾ ‘ਚ ਦੋਸ਼ੀ ਅਤੇ ਮੋਜੋ ਬਿਸਤਰੋ ਰੈਸਟੋਰੈਂਟ ਦੇ ਸਹਿ ਮਾਲਕ ਯੁੱਗ ਤੁਲੀ ਦੀ ਜ਼ਮਾਨਤ ਪਟੀਸ਼ਨ ਸ਼ੁੱਕਰਵਾਰ ਨੂੰ ਖਾਰਜ ਕਰ ਦਿੱਤੀ। ਇਸ ਘਟਨਾ ‘ਚ 14 ਲੋਕ ਮਾਰੇ ਗਏ ਸਨ। ਜਸਟਿਸ ਅਜੇ ਗਡਕਰੀ ਨੇ ਤੁਲੀ ਦੀ ਜ਼ਮਾਨਤ ਅਰਜ਼ੀ ਕਰ ਦਿੱਤੀ ਅਤੇ ਕਿਹਾ ਕਿ ਉਹ ਬਾਅਦ ‘ਚ ਇਸ ‘ਤੇ ਆਦੇਸ਼ ਦੇਣਗੇ। ਜਨਵਰੀ ‘ਚ ਗ੍ਰਿਫਤਾਰ ਕੀਤੇ ਗਏ ਤੁਲੀ ਨੇ ਸੈਸ਼ਨ ਅਦਾਲਤ ਤੋਂ ਜ਼ਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਹਾਈ ਕੋਰਟ ਦਾ ਰੁਖ ਲਿਆ ਸੀ। ਤੁਲੀ ਨੇ ਆਪਣੀ ਪਟੀਸ਼ਨ ‘ਚ ਦਾਅਵਾ ਕੀਤਾ ਕਿ ਹੋਰ ਰੈਸਟੋਰੈਂਟ ‘1 ਅਬਵ’ ਦੇ ਕਰਮਚਾਰੀ ਦੀ ਗਲਤੀ ਕਾਰਨ ਇਹ ਹਾਦਸਾ ਹੋਇਆ। 28-29 ਦਸੰਬਰ ਦੀ ਦਰਮਿਆਨੀ ਰਾਤ ਨੂੰ ਲੱਗੀ ਅੱਗ ‘ਚ ਇਹ ਰੈਸਟੋਰੈਂਟ ਸੜ ਕੇ ਸੁਆਹ ਹੋ ਗਿਆ ਸੀ।
ਤੁਲੀ ਦੇ ਵਕੀਲ ਸ਼ਿਰੀਸ਼ ਗੁਪਤੇ ਨੇ ਦਲੀਲ ਦਿੱਤੀ ਕਿ ਪੁਲਸ ਜਾਂਚ ਅਨੁਸਾਰ ਅੱਗ ਮੋਜੋ ਬਿਸਤਰੋ ਤੋਂ ਲੱਗੀ ਪਰ ਰੈਸਟੋਰੈਂਟ ਦਾ ਕੋਈ ਵੀ ਮਹਿਮਾਨ ਨਹੀਂ ਮਾਰਿਆ ਗਿਆ। ਫਿਲਹਾਲ ਪ੍ਰੋਸੀਕਿਊਸ਼ਨ ਪੱਖ ਦੇ ਵਕੀਲ ਪ੍ਰਕਾਸ਼ ਸ਼ੈੱਟੀ ਨੇ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਤੁਲੀ ਅਤੇ ਸਾਰੇ ਦੋਸ਼ੀਆਂ ਵੱਲੋਂ ਲਾਪਰਵਾਹੀ ਵਰਤੀ ਗਈ। ਸ਼ੈੱਟੀ ਨੇ ਅਦਾਲਤ ਨੂੰ ਦੱਸਿਆ ਕਿ ਬ੍ਰਹਿਨਮੁੰਬਈ ਮਹਾ ਨਗਰਪਾਲਿਕਾ ਅਤੇ ਪੁਲਸ ਦੀ ਜਾਂਚ ਰਿਪੋਰਟ ਅਨੁਸਾਰ ਮੋਜੋ ਬਿਸਤਰੋ ‘ਚ ਗੈਰ-ਕਾਨੂੰਨੀ ਰੂਪ ਨਾਲ ਚੱਲ ਰਹੇ ਹੁੱਕੇ ਤੋਂ ਉੱਠੀ ਚਿੰਗਾੜੀ ਕਾਰਨ ਅੱਗ ਲੱਗੀ। ਤੁਲੀ ਨੇ ਦਾਅਵਾ ਕੀਤਾ ਕਿ ਹੁੱਕਾ ਪਾਰਲਰ ਦੀ ਗਤੀਵਿਧੀਆਂ ‘ਚ ਉਸ ਦੀ ਕੋਈ ਭੂਮਿਕਾ ਨਹੀਂ ਹੈ। ਇਸ ਮਾਮਲੇ ‘ਚ ਕੁੱਲ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ‘ਤੇ ਲਾਪਰਵਾਹੀ ਨਾਲ ਕਤਲ ਸਮੇਤ ਆਈ.ਪੀ.ਸੀ. ਦੀਆਂ ਕਈ ਧਾਰਾਵਾਂ ਦੇ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਦੋਸ਼ੀਆਂ ‘ਚ ਕਮਲਾ ਮਿਲਜ਼ ਕੈਂਪਸ, ਮੋਜੋ ਬਿਸਤਰੋ ਅਤੇ 1 ਅਬਵ ਦੇ ਮਾਲਕ ਅਤੇ 2 ਬੀ.ਐੱਮ.ਸੀ. ਅਧਿਕਾਰੀ ਸ਼ਾਮਲ ਹਨ।