ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਕਠੂਆ ਸ਼ਹਿਰ ‘ਚ ਅੱਠ ਸਾਲ ਦੀ ਬੱਚੀ ਆਸਿਫਾ ਨਾਲ ਗੈਂਗਰੇਪ ਅਤੇ ਹੱਤਿਆ ਦੀ ਜਾਂਚ ਦੌਰਾਨ ਕਈ ਖੁਲਾਸੇ ਸਾਹਮਣੇ ਆਏ ਹਨ। ਘਟਨਾ ਦੇ ਦੋਸ਼ੀਆਂ ਚੋਂ ਮੁੱਖ ਦੋਸ਼ੀ ਸਾਂਜੀ ਰਾਮ ਨੇ ਪੁੱਛਗਿਛ ਦੌਰਾਨ ਪੁਲਸ ਨੂੰ ਦੱਸਿਆ ਕਿ ਉਸ ਨੂੰ ਬੱਚੀ ਅਗਵਾ ਹੋਣ ਦੇ ਚਾਰ ਦਿਨ ਬਾਅਦ ਬਲਾਤਕਾਰ ਦੀ ਗੱਲ ਪਤਾ ਲੱਗੀ ਸੀ। ਬਲਾਤਕਾਰ ‘ਚ ਆਪਣੇ ਬੇਟੇ ਦੇ ਵੀ ਸ਼ਾਮਲ ਹੋਣ ਦਾ ਪਤਾ ਚੱਲਣ ‘ਤੇ ਉਸ ਨੇ ਬੱਚੀ ਦੀ ਹੱਤਿਆ ਕਰਨ ਦਾ ਫੈਸਲਾ ਲਿਆ।
ਜਾਂਚਕਰਤਾਵਾਂ ਨੇ ਦੱਸਿਆ ਕਿ 10 ਜਨਵਰੀ ਨੂੰ ਅਗਵਾ ਬੱਚੀ ਨਾਲ ਉਸੇ ਦਿਨ ਸਭ ਤੋਂ ਪਹਿਲਾਂ ਸਾਂਜੀ ਰਾਮ ਦੇ ਨਾਬਾਲਗ ਭਤੀਜੇ ਨੇ ਬਲਾਤਕਾਰ ਕੀਤਾ ਸੀ। ਬੱਚੀ ਦੀ ਲਾਸ਼ 17 ਜਨਵਰੀ ਨੂੰ ਜੰਗਲ ਚੋਂ ਬਰਾਮਦ ਹੋਈ ਸੀ। ਨਾਬਾਲਗ ਤੋਂ ਇਲਾਵਾ ਸਾਂਜੀ ਰਾਮ, ਉਸ ਦੇ ਬੇਟੇ ਵਿਸ਼ਾਲ ਅਤੇ ਪੰਜ ਹੋਰਾਂ ਨੂੰ ਇਸ ਮਾਮਲਾ ‘ਚ ਦੋਸ਼ੀ ਦੱਸਿਆ ਗਿਆ ਹੈ। ਮਾਹਰਾਂ ਨੇ ਦੱਸਿਆ ਕਿ ਬੱਚੀ ਨੂੰ ਇਕ ਛੋਟੇ ਜਿਹੇ ਮੰਦਰ ‘ਦੇਵੀਸਥਾਨ’ ‘ਚ ਰੱਖਿਆ ਗਿਆ ਸੀ, ਜਿਸ ਦਾ ਸਾਂਜੀ ਰਾਮ ਸੇਵਾਦਾਰ ਸੀ।
ਡਰ ਕੇ ਗੁਨਾਹ ਕੀਤਾ ਕਬੂਲ
ਜਾਂਚਕਰਤਾਵਾਂ ਮੁਤਾਬਕ, ਸਾਂਜੀ ਰਾਮ ਨੂੰ ਇਸ ਘਟਨਾ ਦੀ ਜਾਣਕਾਰੀ 13 ਜਨਵਰੀ ਨੂੰ ਮਿਲੀ, ਜਦੋਂ ਉਸ ਦੇ ਭਤੀਜੇ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਉਸ ਨੇ ਮਾਹਰਾਂ ਨੂੰ ਦੱਸਿਆ ਕਿ ਉਸ ਨੇ ‘ਦੇਵੀਸਥਾਨ’ ‘ਚ ਪਹਿਲਾਂ ਪੂਜਾ ਕੀਤੀ ਅਤੇ ਭਤੀਜੇ ਨੂੰ ਪ੍ਰਸਾਦ ਘਰ ਲੈ ਕੇ ਜਾਣ ਨੂੰ ਕਿਹਾ ਪਰ ਉਸ ਦੇ ਦੇਰੀ ਕਰਨ ‘ਤੇ ਉਸ ਨੂੰ ਗੁੱਸੇ ‘ਚ ਕੁੱਟ ਦਿੱਤਾ।
ਹਾਲਾਂਕਿ, ਨਾਬਾਲਗ ਨੇ ਸੋਚਿਆ ਕਿ ਉਸ ਦੇ ਚਾਚੇ ਨੂੰ ਸ਼ਾਇਦ ਲੜਕੀ ਨਾਲ ਬਲਾਤਕਾਰ ਕਰਨ ਦੀ ਗੱਲ ਪਤਾ ਲੱਗੀ ਗਈ ਸੀ। ਜਿਸ ਕਰਕੇ ਉਸ ਨੇ ਡਰ ਨਾਲ ਖੁਦ ਹੀ ਸਾਰੀ ਗੱਲ ਕਬੂਲ ਕਰ ਲਈ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਚਚੇਰੇ ਭਰਾ ਵਿਸ਼ਾਲ (ਸਾਂਜੀ ਰਾਮ ਦਾ ਬੇਟਾ) ਨੂੰ ਇਸ ਮਾਮਲੇ ‘ਚ ਫਸਾਇਆ ਅਤੇ ਕਿਹਾ ਕਿ ਦੋਵਾਂ ਨੇ ਮੰਦਰ ਦੇ ਅੰਦਰ ਲੜਕੀ ਨਾਲ ਬਲਾਤਕਾਰ ਕੀਤਾ।
ਕਬੀਲੇ ਨੂੰ ਡਰਾਉਣ ਲਈ ਰਚੀ ਸਾਜਿਸ਼
ਉਨ੍ਹਾਂ ਨੇ ਦੱਸਿਆ ਕਿ ਹਿੰਦੂ ਦਬਦਬਾ ਵਾਲੇ ਇਲਾਕੇ ‘ਚ ਬੱਕਰਵਾਲ ਭਾਈਚਾਰੇ ਦੇ ਲੋਕਾਂ ਨੂੰ ਡਰਾਉਣ ਅਤੇ ਹਟਾਉਣ ਲਈ ਇਹ ਪੂਰੀ ਸਾਜਿਸ਼ ਰਚੀ ਗਈ। ਹਾਲਾਂਕਿ, ਸਾਂਜੀ ਰਾਮ ਦੇ ਵਕੀਲ ਅੰਕੁਰ ਸ਼ਰਮਾ ਨੇ ਮਾਹਰਾਂ ਵੱਲੋਂ ਕੀਤੇ ਜਾ ਰਹੇ ਘਟਨਾ ਦੇ ਇਸ ਵਰਣਨ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਆਪਣਾ ਬਚਾਅ ਰਣਨੀਤੀ ਨਹੀਂ ਦੱਸ ਸਕਦੇ।