ਲੰਡਨ — ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਦਿਨ ਦੀ ਵਿਦੇਸ਼ ਯਾਤਰਾ ਤਹਿਤ ਲੰਡਨ ਪਹੁੰਚ ਚੁੱਕੇ ਹਨ। ਇੱਥੇ ਹੋਣ ਵਾਲੀ ਰਾਸ਼ਟਰਮੰਡਲ ਦੇਸ਼ਾਂ ਦੀ ਬੈਠਕ ਵਿਚ ਉਹ ਦੋ-ਪੱਖੀ ਅਤੇ ਬਹੁ-ਪੱਖੀ ਚਰਚਾ ਕਰਨਗੇ। ਉਥੇ ਹੀ ਪੀ. ਐਮ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਉਨ੍ਹਾਂ ਦੇ ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਮੋਦੀ ਲਈ ਖਾਸਤੌਰ ‘ਤੇ ਇਕ ਸ਼ੈਫ ਨੂੰ ਨਿਯੁਕਤ ਕੀਤਾ ਗਿਆ ਹੈ, ਜੋ ਉਨ੍ਹਾਂ ਨੂੰ ਸ਼ਾਕਾਹਾਰੀ, ਘਰ ਵਰਗਾ ਗੁਜਰਾਤੀ ਖਾਣਾ ਮੁਹੱਈਆ ਕਰਾਏਗਾ। ਬਕਿੰਘਮ ਗੇਟ ਦੇ ਸੈਂਟ ਜੇਮਸ ਕੋਰਟ ਤਾਜ ਹੋਟਲ ਦੇ ਐਗਜ਼ੀਕਿਉਟਿਵ ਸ਼ਿਨਾਏ ਕਰਮਾਨੀ ਨੂੰ ਮੋਦੀ ਲਈ ਘਰ ਵਰਗਾ ਖਾਣਾ ਪਕਾਉਣ ਦੀ ਖਾਸ ਜ਼ਿੰਮੇਦਾਰੀ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਸਵੇਰੇ 9 ਵਜੇ ਬ੍ਰਿਟਿਸ਼ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨਾਲ ਨਾਸ਼ਤਾ ਕੀਤਾ ਅਤੇ ਉਨ੍ਹਾਂ ਦੇ ਨਾਸ਼ਤੇ ਵਿਚ ਕਰਮਾਨੀ ਅਤੇ ਉਨ੍ਹਾਂ ਦੀ ਟੀਮ ਦੇ 8 ਮੈਂਬਰਾਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਤੀਨਿਧੀ ਮੰਡਲ (ਵਫਦ) ਲਈ ਚਾਹ, ਕੌਫੀ, ਪੋਹਾ, ਉਪਮਾ, ਪੂਰੀ, ਭਾਜੀ ਅਤੇ ਸੀਰਾ ਬਣਾਇਆ।
ਇਸ ਤੋਂ ਬਾਅਦ ਮੋਦੀ ਵਫਦ ਨਾਲ ਬਕਿੰਘਮ ਦੇ ਤਾਜ ਹੋਟਲ ਵਿਚ ਲੰਚ ਕਰਨਗੇ। ਇਸ ਦੌਰਾਨ ਗੁਜਰਾਤੀ ਖਾਣਾ ਬਣਾਇਆ ਜਾਏਗਾ, ਜਿਸ ਵਿਚ ਖਮਣ, ਢੋਕਲਾ, ਖਾਂਡਵੀ, ਦਾਲ, ਦਾਲ ਪਕੌੜਾ, ਤਰੋਈ ਮਸਾਲਾ, ਸਟਫਡ ਕਰੇਲਾ, ਪਨੀਰ ਭੁਰਜੀ ਅਤੇ ਖਿਚੜੀ ਸ਼ਾਮਲ ਹੋਵੇਗੀ। ਪੂਰਾ ਭੋਜਨ ਸ਼ੁੱਧ ਮੱਖਣ ਨਾਲ ਬਣੇਗਾ। ਦੱਸ ਦਈਏ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੇ ਕਾਮਨਵੈਲਥ ਦੇਸ਼ਾਂ ਦੇ ਸਾਰੇ ਨੇਤਾਵਾਂ ਲਈ ਡਿਨਰ ਦੀ ਵਿਵਸਥਾ ਕੀਤੀ ਹੈ। ਇਸ ਤੋਂ ਇਲਾਵਾ 20 ਅਪ੍ਰੈਲ ਨੂੰ ਕਾਮਨਵੈਲਥ ਗੇਮਜ਼ ਫੈਡਰੇਸ਼ਨ ਕਾਮਨਵੈਲਥ ਦੇਸ਼ਾਂ ਦੇ ਨੇਤਾਵਾਂ ਲਈ ਨਾਸ਼ਤੇ ਦਾ ਆਯੋਜਨ ਕਰੇਗਾ।