ਰਾਜਸਥਾਨ— ਰਾਜਸਥਾਨ ‘ਚ ਅਗਲੀ ਵਿਧਾਨਸਭਾ ਚੋਣਾਂ ਤੋਂ ਪਹਿਲੇ ਭਾਰਤੀ ਜਨਤਾ ਪਾਰਟੀ ਸੰਗਠਨ ‘ਚ ਵੱਡਾ ਫੇਰਬਦਲ ਹੋਇਆ ਹੈ। ਸੂਬਾ ਪ੍ਰਧਾਨ ਅਸ਼ੋਕ ਪਰਨਾਮੀ ਨੇ ਬੁੱਧਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪਰਨਾਮੀ ਮੁਤਾਬਕ 16 ਅਪ੍ਰੈਲ ਨੂੰ ਉਨ੍ਹਾਂ ਨੇ ਪਾਰਟੀ ਦੇ ਰਾਸ਼ਟਰੀ ਅਮਿਤ ਸ਼ਾਹ ਨੂੰ ਆਪਣਾ ਅਸਤੀਫਾ ਭੇਜਿਆ ਸੀ। ਪਿਛਲੇ ਕਈ ਦਿਨਾਂ ਤੋਂ ਪਾਰਟੀ ਅਗਵਾਈ ‘ਚ ਬਦਲਾਅ ਦੀ ਚਰਚਾ ਸੀ ਅਤੇ ਉਦੋਂ ਤੋਂ ਸੂਬੇ ਪ੍ਰਧਾਨ ਅਹੁਦੇ ਲਈ ਪਾਰਟੀ ਦੇ ਕਈ ਨੇਤਾਵਾਂ ਦੇ ਨਾਮ ਰਾਜਨੀਤੀ ਗਲਿਆਰੇ ਚਰਚਾਂ ‘ਚ ਹਨ।
ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਵੱਲੋਂ ਜਬਲਪੁਰ ਤੋਂ ਸੰਸਦ ਰਾਕੇਸ਼ ਸਿੰਘ ਮੱਧ ਪ੍ਰਦੇਸ਼ ਬੀ.ਜੇ.ਪੀ ਦੇ ਨਵੇਂ ਪ੍ਰਧਾਨ ਬਣਾਏ ਗਏ ਹਨ। ਉਨ੍ਹਾਂ ਨੂੰ ਨੰਦਕੁਮਾਰ ਚੌਹਾਨ ਦੇ ਪ੍ਰਦੇਸ਼ ਪ੍ਰਧਾਨ ਅਹੁਦੇ ਤੋਂ ਹਟਣ ਦੇ ਬਾਅਦ ਇਹ ਜ਼ਿੰਮੇਦਾਰੀ ਸੌਂਪੀ ਗਈ ਹੈ। ਬੀ.ਜੇ.ਪੀ ਦੇ ਰਾਸ਼ਟਰੀ ਮਹਾ ਸਕੱਤਰ ਅਰੁਣ ਸਿੰਘ ਵੱਲੋਂ ਬੁੱਧਵਾਰ ਨੂੰ ਜਾਰੀ ਸੰਗਠਨਾਤਮਕ ਨਿਯਕੁਤੀ ਪੱਤਰ ‘ਚ ਰਾਕੇਸ਼ ਸਿੰਘ ਨੂੰ ਨਵੀਂ ਜ਼ਿੰਮੇਦਾਰੀ ਦਿੱਤੇ ਜਾਣ ਦੇ ਨਾਲ ਹੀ ਰਾਜਸਥਾਨ ਤੋਂ ਅਸ਼ੋਕ ਪਰਨਾਮੀ ਨੂੰ ਰਾਸ਼ਟਰੀ ਕਾਰਜ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਪ੍ਰਦੇਸ਼ ਦੀ ਰਾਜਨੀਤੀ ‘ਚ ਵੱਡੇ ਬਦਲਾਅ ਦੇ ਬਾਅਦ ਅਸ਼ੋਕ ਪਰਨਾਮੀ ਜੈਪੁਰ ਸਥਿਤ ਮੋਤੀ ਡੂੰਗਰੀ ਗਣੇਸ਼ ਮੰਦਰ ਪੁੱਜੇ। ਮੰਦਰ ਦਰਸ਼ਨ ਦੌਰਾਨ ਉਹ ਲੋਕਾਂ ਨਾਲ ਆਪਣੇ ਅੰਦਾਜ਼ ‘ਚ ਮਿਲੇ। ਉਨ੍ਹਾਂ ਨੇ ਕਿਹਾ ਕਿ ਉਹ ਪਹਿਲੇ ਵੀ ਪਾਰਟੀ ਦੇ ਵਰਕਰ ਸਨ ਅਤੇ ਅੱਗੇ ਵੀ ਬਤੌਰ ਵਰਕਰ ਪਾਰਟੀ ਹਿੱਤ ‘ਚ ਕੰਮ ਕਰਦੇ ਰਹਿਣਗੇ।