ਕਰਨਾਟਕ ਦੇ ਵੱਖ-ਵੱਖ ਸਥਾਨਾਂ ਤੋਂ ਜ਼ਬਤ ਹੋਇਆ 31 ਕਰੋੜ ਕੈਸ਼ ਅਤੇ ਹੋਰ ਕੀਮਤੀ ਸਮਾਨ

ਬੰਗਲੁਰੂ— ਕਰਨਟਾਕ ‘ਚ ਜਿਸ ਤਰ੍ਹਾਂ ਚੋਣਾਂ ਦੀਆਂ ਤਾਰੀਕਾਂ ਨੇੜੇ ਆ ਰਹੀਆਂ ਹਨ, ਉਥੇ ਹੀ ਵੱਡੀ ਸੰਖਿਆ ‘ਚ ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣੇ ਜ਼ਬਤ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਬੁੱਧਵਾਰ ਨੂੰ 7 ਕਰੋੜ ਦੀ ਰਾਸ਼ੀ ਦੀ ਨਕਲੀ ਕਰੰਸੀ ਜ਼ਬਤ ਹੋਣ ਦੇ ਇਲਾਵਾ ਅਸਲੀ ਕੈਸ਼ ਅਤੇ ਹੋਰ ਸਮਾਨ ਵੀ ਜ਼ਬਤ ਹੋਇਆ ਹੈ।
ਬੁੱਧਵਾਰ ਨੂੰ ਕਰਨਾਟਕ ਦੇ ਵੱਖ-ਵੱਖ ਹਿੱਸਿਆਂ ‘ਚ ਗੱਡੀਆਂ ‘ਚ ਜਾ ਰਿਹਾ 31.55 ਕਰੋੜ ਕੈਸ਼, 4.58 ਕਰੋੜ ਰੁਪਏ ਦੀ 1.15 ਲੱਖ ਲੀਟਰ ਸ਼ਰਾਬ, 19.79 ਲੱਖ ਰੁਪਏ ਦੀ ਕੀਮਤ ਦਾ 30.52 ਕਿਲੋ ਡਰੱਗਜ਼, 3.59 ਕਰੋੜ ਰੁਪਏ ਦੀ ਰਾਸ਼ੀ ਦਾ 14.492 ਕਿਲੋਗ੍ਰਾਮ ਸੋਨਾ ਅਤੇ 12.67 ਲੱਖ ਰੁਪਏ ਦੀ ਚਾਂਦੀ ਜ਼ਬਤ ਕੀਤੀ ਗਈ ਹੈ।
ਇਸ ਤੋਂ ਪਹਿਲੇ ਕਰਨਾਟਕ ਦੇ ਬੇਲਾਗਵੀ ‘ਚ 7 ਕਰੋੜ ਦੇ ਨਕਲੀ ਨੋਟ ਬਰਾਮਦ ਹੋਏ ਹਨ। ਇਸ ਸਮੇਂ ਦੇਸ਼ ‘ਚ ਕੈਸ਼ ਦੀ ਭਾਰੀ ਕਮੀ ਵੀ ਚੱਲ ਰਹੀ ਹੈ। ਇਹ ਵੀ ਅਫਵਾਹ ਹੈ ਕਿ ਕਰਨਾਟਕ ਚੋਣਾਂ ‘ਚ ਕੈਸ਼ ਹੋਰਡਿੰਗ ਨਾਲ ਸੰਕਟ ਖੜ੍ਹਾ ਹੋਇਆ ਹੈ। ਅਜਿਹੇ ‘ਚ ਨਕਲੀ ਨੋਟਾਂ ਦੇ ਮਿਲਣ ਨਾਲ ਵੀ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਕੀ ਕੈਸ਼ ਦੀ ਕਮੀ ਕਾਰਨ ਚੋਣਾਂ ‘ਚ ਵੋਟਰਾਂ ਨੂੰ ਖੁਸ਼ ਕਰਨ ਲਈ ਨਕਲੀ ਨੋਟ ਨਾਲ ਧੋਖਾ ਦਿੱਤਾ ਜਾ ਰਿਹਾ ਹੈ।
ਚੁਣਾਵੀਂ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਰਾਜਨੀਤਿਕ ਪਾਰਟੀਆਂ ਪ੍ਰਚਾਰ ਕਰਨ ‘ਚ ਜੁੱਟੀਆਂ ਹਨ। ਆਪਣੇ ਵੋਟਰਾਂ ਨੂੰ ਲੁਭਾਉਣ ਲਈ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾ ਰਹੇ ਹਨ। ਇਸ ਤੋਂ ਪਹਿਲੇ ਪਿਛਲੇ ਹਫਤੇ ਕਰਨਾਟਕ ਦੇ ਹੁਕੇਰੀ ‘ਚ ਫੜੇ ਗਏ ਵਾਹਨ ਤੋਂ 4 ਕਰੋੜ ਰੁਪਏ ਕੈਸ਼ ਬਰਾਮਦ ਕੀਤੇ ਗਏ ਸਨ। ਕਰਨਾਟਕ ਦੇ ਕੋਲਹਾਪੁਰ ਜ਼ਿਲੇ ਦੇ ਸੈਂਟਰਲ ਕੋ-ਆਪਰੇਟਿਵ ਬੈਂਕ ਦਾ ਇਕ ਕਰਮਚਾਰੀ ਆਪਣੀ ਪ੍ਰਾਈਵੇਟ ਵਾਹਨ ਤੋਂ ਕੈਸ਼ ਨਾਲ ਫੜਿਆ ਗਿਆ ਸੀ।