ਨਵੀਂ ਦਿੱਲੀ— ਦਿੱਲੀ ਹਾਈਕੋਰਟ ਨੇ ਜੰਮੂ ਕਸ਼ਮੀਰ ਦੇ ਕਠੂਆ ‘ਚ ਬਲਾਤਕਾਰ ਦੀ ਪੀੜਤ ਬੱਚੀ ਆਸਿਫਾ ਦੀ ਪਛਾਣ ਉਜ਼ਾਗਰ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਹੈ ਅਤੇ ਕਿਹਾ ਹੈ ਕਿ ਜਿਸ ਵੀ ਮੀਡੀਆ ਹਾਊਸ ਨੇ ਕਠੂਆ ਸਮੂਹਿਕ ਬਲਾਤਕਾਰ ਪੀੜਤਾ ਦੀ ਪਛਾਣ ਉਜ਼ਾਗਰ ਕੀਤੀ ਹੈ, ਉਨ੍ਹਾਂ ਨੂੰ 10-10 ਲੱਖ ਰੁਪਏ ਦਾ ਜ਼ੁਰਮਾਨਾ ਦੇਣਾ ਹੋਵੇਗਾ। ਇਸ ਦੇ ਇਲਾਵਾ ਕੋਰਟ ਨੇ ਇਹ ਵੀ ਕਿਹਾ ਹੈ ਕਿ ਜੋ ਇਸ ਮਾਮਲੇ ‘ਚ ਦੋਸ਼ੀ ਪਾਇਆ ਜਾਵੇਗਾ ਉਸ ਨੂੰ 6 ਮਹੀਨੇ ਦੀ ਜੇਲ ਦੀ ਸਜ਼ਾ ਵੀ ਹੋ ਸਕਦੀ ਹੈ। ਕੋਰਟ ਇਸ ਮਾਮਲੇ ਦੀ ਅਗਲੀ ਸੁਣਵਾਈ 25 ਅਪ੍ਰੈਲ ਨੂੰ ਕਰੇਗਾ। ਕੋਰਟ ਨੇ ਕਿਹਾ ਹੈ ਕਿ ਇਸ ਮਾਮਲੇ ‘ਚ ਜਿਨ੍ਹਾਂ ਲੋਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਉਹ 10-10ਲੱਖ ਰੁਪਏ ਕੋਰਟ ‘ਚ ਜਮ੍ਹਾਂ ਕਰਵਾਉਣਗੇ। ਇਹ ਪੈਸਾ ਜੰਮੂ ਕਸ਼ਮੀਰ ‘ਚ ਪੀੜਤ ਲੋਕਾਂ ਲਈ ਬਣੇ ਫੰਡ ‘ਚ ਟਰਾਂਸਫਰ ਕੀਤਾ ਜਾਵੇਗਾ।
ਬੱਚੀ ਦਾ ਕਰ ਦਿੱਤਾ ਗਿਆ ਕਤਲ
ਜੰਮੂ ਕਸ਼ਮੀਰ ਦੇ ਕਠੂਆ ‘ਚ 8 ਸਾਲ ਦੀ ਬੱਚੀ ਨਾਲ ਸਮੂਹਿਕ ਗੈਂਗਰੇਪ ਦੇ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ‘ਚ ਕਈ ਮੀਡੀਆ ਚੈਨਲਾਂ ਨੇ ਪੀੜਤਾ ਦੀ ਫੋਟੋ ਨਾਲ ਉਸ ਦਾ ਨਾਮ ਦਾ ਵੀ ਪ੍ਰਸਰਾਨ ਕੀਤਾ ਸੀ। ਇਸ ‘ਤੇ ਹਾਈਕੋਰਟ ਨੇ ਧਾਰਾ 228 ਏ.ਈ ਦਾ ਉਲੰਘਣ ਮੰਨਦੇ ਹੋਏ ਨੋਟਿਸ ਜਾਰੀ ਕੀਤਾ ਸੀ।
ਸਾਂਝੀ ਰਾਮ ਹੈ ਮੁੱਖ ਸਾਜਿਸ਼ਕਰਤਾ
ਕਠੂਆ ‘ਚ ਇਕ ਪਿੰਡ ਦੇ ਦੇਵੀ ਸਥਾਨ ਦੀ ਦੇਖਰੇਖ ਕਰਨ ਵਾਲੇ ਸਾਂਝੀ ਰਾਮ ਨੂੰ ਇਸ ਅਪਰਾਧ ਦੇ ਪਿੱਛੇ ਮੁੱਖ ਸਾਜਿਸ਼ਕਰਤਾ ਦੱਸਿਆ ਗਿਆ ਹੈ ਪਰ 8 ਦੋਸ਼ੀਆਂ ‘ਚੋ ਜਿਸ ਨੇ ਬੱਚੀ ਦੇ ਸਭ ਤੋਂ ਜ਼ਿਆਦਾ ਕਰੂਰਤਾ ਕੀਤੀ ਉਸ ਦੀ ਉਮਰ ਸਿਰਫ 15 ਸਾਲ ਹੈ। ਇਸ ਅਪਰਾਧ ‘ਚ ਪੁਲਸ ਅਧਿਕਾਰੀ ਦੀਪਕ ਖਜੂਰੀਆ ਅਤੇ ਸੁਰੇਂਦਰ ਵਰਮਾ, ਪ੍ਰਵੇਸ਼ ਕੁਮਾਰ ਉਰਫ ਮੰਨੂ, ਸਾਂਝੀ ਰਾਮ ਦਾ ਭਤੀਜਾ, ਇਕ ਨਾਬਾਲਗ ਅਤੇ ਉਸ ਦਾ ਬੇਟਾ ਵਿਸ਼ਾਲ ਜੰਗੋਤਰਾ ਉਫਰ ਸ਼ੱਮਾ ਸ਼ਾਮਲ ਸਨ। ਦੋਸ਼ ਪੱਤਰ ‘ਚ ਜਾਂਚ ਅਧਿਕਾਰੀ ਹੈਂਡ ਕਾਂਸਟੇਬਲ ਤਿਲਕ ਰਾਜ ਅਤੇ ਉਪ-ਅਧਿਕਾਰੀ ਆਨੰਦ ਦੱਤਾ ਦਾ ਵੀ ਨਾਮ ਹੈ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਰਾਮ ਤੋਂ ਚਾਰ ਲੱਖ ਰੁਪਏ ਲਏ ਅਤੇ ਅਹਿਮ ਸਬੂਤ ਨਸ਼ਟ ਕੀਤੇ।