ਸੰਸਦ ‘ਚ ਬੋਲਣ ਲਈ 15 ਮਿੰਟ ਦੇ ਦਿਓ, ਮੋਦੀ ਟਿਕ ਨਹੀਂ ਸਕਣਗੇ : ਰਾਹੁਲ ਗਾਂਧੀ

ਨਵੀਂ ਦਿੱਲੀ – ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਤਿੱਖੇ ਹਮਲੇ ਕੀਤੇ| ਉਨ੍ਹਾਂ ਕਿਹਾ ਕਿ ਮੈਨੂੰ ਸੰਸਦ ਵਿਚ ਬੋਲਣ ਲਈ ਸਿਰਫ 15 ਮਿੰਟ ਦੇ ਦਿਓ, ਮੋਦੀ ਟਿੱਕ ਨਹੀਂ ਸਕਣਗੇ| ਉਨ੍ਹਾਂ ਦੇਸ਼ ਦੇ ਕਈ ਸੂਬਿਆਂ ਵਿਚ ਚੱਲ ਰਹੀ ਨਕਲੀ ਦੀ ਕਿੱਲਤ ਉਤੇ ਕਿਹਾ ਕਿ ਮੋਦੀ ਨੇ ਦੇਸ਼ ਦੇ ਬੈਂਕਿੰਗ ਸਿਸਟਮ ਨੂੰ ਖਤਮ ਕਰਕੇ ਰੱਖ ਦਿੱਤਾ| ਉਨ੍ਹਾਂ ਕਿਹਾ ਕਿ ਨੀਰਵ ਮੋਦੀ ਭਾਰਤੀਆਂ ਦੇ ਕਰੋੜਾਂ ਰੁਪਏ ਲੈ ਕੇ ਦੌੜ ਗਿਆ
ਉਨ੍ਹਾਂ ਕਿਹਾ ਕਿ ਮੈਨੂੰ ਸੰਸਦ ਵਿਚ ਇਨ੍ਹਾਂ ਮੁੱਦਿਆਂ ਉਤੇ ਬੋਲਣ ਲਈ ਸਿਰਫ 15 ਮਿੰਟ ਦਾ ਸਮਾਂ ਦੇ ਦਿਓ, ਮੋਦੀ ਟਿਕ ਵੀ ਨਹੀਂ ਸਕਣਗੇ|