ਨਵੀਂ ਦਿੱਲੀ— ਦਿੱਲੀ ਪੁਲਸ ਨੇ 2017 ‘ਚ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨਾਲ ਕਥਿਤ ਰੂਪ ‘ਚ ਬਦਸਲੂਕੀ ਕਰਨ ਅਤੇ ਉਸ ਦਾ ਪਿੱਛਾ ਕਰਨ ਦੇ ਮਾਮਲੇ ‘ਚ ਦਿੱਲੀ ਯੂਨੀਵਰਸਿਟੀ ਦੇ 4 ਵਿਦਿਆਰਥੀਆਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਮੈਟਰੋਪੋਲੀਟਨ ਮੈਜਿਸਟ੍ਰੇਰਟ ਸਿਨਗਧਾ ਸਰਵਾਰੀਆ ਦੇ ਸਾਹਮਣੇ ਆਖਰੀ ਰਿਪੋਰਟ ਦਰਜ ਕੀਤੀ ਗਈ ਹੈ, ਜਿਨ੍ਹਾਂ ਨੇ ਇਸ ‘ਤੇ ਧਿਆਨ ਦਿੱਤਾ ਅਤੇ ਮਾਮਲੇ ਦੀ ਅਗਲੀ ਸੁਣਵਾਈ 15 ਅਕਤੂਬਰ ਨੂੰ ਤੈਅ ਕੀਤੀ।
ਚਾਰਾਂ ਨੌਜਵਾਨਾਂ ਦੀ ਪਛਾਣ ਸੀਤਾਂਸ਼ੂ, ਕਰਣ, ਅਵਿਨਾਸ਼ ਅਤੇ ਅਮਿਤ ਤੌਰ ‘ਤੇ ਹੋਈ ਸੀ। ਉਨ੍ਹਾਂ ਦੇ ਖਿਲਾਫ ਪਿੱਛਾ ਕਰਨ, ਅਪਰਾਧਿਕ ਧਮਕੀ ਦੇਣ ਅਤੇ ਮਹਿਲਾ ਨਾਲ ਛੇੜਛਾੜ ਕਰਨ ਦਾ ਇਰਾਦਾ ਰੱਖਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜੱਜ ਨੇ ਕਿਹਾ, ”ਮੈਂ ਚਾਰਜਸ਼ੀਟ ‘ਚ ਜ਼ਿਕਰ ਦੋਸ਼ਾਂ ‘ਤੇ ਧਿਆਨ ਦੇ ਰਹੀ ਹਾਂ। ਸਾਰੇ ਤੱਥਾਂ ਅਤੇ ਮਾਮਲਿਆਂ ਦੀ ਹਾਲਾਤਾਂ ‘ਤੇ ਵਿਚਾਰ ਕਰਦੇ ਹੋਏ, ਦੋਸ਼ੀਆਂ ਨੂੰ ਸੰਮਨ ਭੇਜੇ ਜਾਣਗੇ।”
ਅਪ੍ਰੈਲ , 2017 ‘ਚ ਪੁਲਸ ਨੇ ਦੋਸ਼ ਲਗਾਇਆ ਸੀ ਕਿ ਸ਼ਰਾਬ ਦੇ ਨਸ਼ੇ ‘ਚ ਟੱਲੀ ਵਿਦਿਆਰਥੀਆਂ ਨੇ ਦਿੱਲੀ ‘ਚ ਸਮਰਿਤੀ ਦੀ ਕਾਰ ਦਾ ਪਿੱਛਾ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ‘ਚ ਲਿਆ ਗਿਆ। ਪੁਲਸ ਨੇ ਕਿਹਾ ਸੀ ਕਿ ਸ਼ਿਕਾਇਤ ‘ਤ ਕਾਰਵਾਈ ਕਰਦੇ ਹੋਏ ਪੁਲਸ ਨੇ ਉਸ ਕਾਰ ਨੂੰ ਰੋਕਿਆ, ਜਿਸ ‘ਚ ਚਾਰਾਂ ਨੌਜਵਾਨ ਸਵਾਰ ਸਨ। ਵਿਦਿਆਰਥੀਆਂ ਦੀ ਉਮਰ 18-19 ਸਾਲ ਦੱਸੀ ਜਾ ਰਹੀ ਹੈ। ਇਹ ਘਟਨਾ ਚਾਨਕਯਪੁਰੀ ‘ਚ ਅਮਰੀਕਾ ਦੂਤਵਾਸ ਨਜ਼ਦੀਕ ਹੋਈ ਸੀ। ਹਿ ਘਟਨਾ ਚਨਾਕਯਪੁਰੀ ‘ਚ ਅਮਰੀਕੀ ਦੂਤਵਾਸ ਦੇ ਨਜ਼ੀਦਕ ਹੋਈ ਸੀ। ਵਿਦਿਆਰਥੀਆਂ ਨੂੰ ਚਾਨਕਯਪੁਰੀ ਪੁਲਸ ਥਾਣੇ ‘ਚ ਹਿਰਾਸਸਤ ‘ਚ ਲਿਆ ਗਿਆ ਸੀ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਦੋਸ਼ੀਆਂ ਦਾ ਮੈਡੀਕਲ ਜਾਂਚ ਕਰਵਾਉਣ ‘ਤੇ ਉਨ੍ਹਾਂ ਦੇ ਖੂਨ ‘ਚ ਸ਼ਰਾਬ ਦੀ ਮੌਜ਼ੂਦਗੀ ਦੀ ਪੁਸ਼ਟੀ ਹੋਈ ਸੀ।