ਗਗਨਦੀਪ ਕੌਰ ਤੇਜਾ ਬਣੀ ਪਟਿਆਲਾ ਮੀਡੀਆ ਕਲੱਬ ਦੀ ਪ੍ਰਧਾਨ

ਪਟਿਆਲਾ – ਸ੍ਰੀਮਤੀ ਗਗਨਦੀਪ ਕੌਰ ਤੇਜਾ ਨੂੰ ਅੱਜ ਪਟਿਆਲਾ ਮੀਡੀਆ ਕਲੱਬ ਦੀ ਪ੍ਰਧਾਨ ਚੁਣਿਆ ਗਿਆ| ਉਹਨਾਂ ਨੂੰ ਪੰਜਾਬ ਵਿਚ ਪਹਿਲੀ ਮਹਿਲਾ ਮੀਡੀਆ ਕਲੱਬ ਦੀ ਪ੍ਰਧਾਨ ਬਣਨ ਦਾ ਮਾਣ ਹਾਸਿਲ ਹੋਇਆ ਹੈ|
ਨਾਮਜ਼ਦਗੀ ਪੱਤਰਾਂ ਦੀ ਘੋਖ ਤੇ ਨਾਮ ਵਾਪਸੀ ਦੀ ਪ੍ਰਕਿਰਿਆ ਸੰਪੰਨ ਹੋਣ ਮਗਰੋਂ ਸਾਰੀ ਟੀਮ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤਾ ਗਿਆ।
ਨਤੀਜਿਆਂ ਦੀ ਘੋਸ਼ਣਾ ਕਰਦਿਆਂ ਸਾਬਕਾ ਡੀ ਪੀ ਆਰ ਓ ਤੇ ਚੋਣ ਦੇ ਰਿਟਰਨਿੰਗ ਅਫਸਰ ਸ੍ਰੀ ਉਜਾਗਰ ਸਿੰਘ ਨੇ ਦੱਸਿਆ ਕਿ ਸ੍ਰੀ ਚਿਰੰਜੀਵ ਜੋਸ਼ੀ ਵੱਲੋਂ ਜੁਆਇੰਟ ਸਕੱਤਰ ਦੇ ਅਹੁਦੇ ਲਈ ਨਾਮ ਵਾਪਸ ਲਏ ਜਾਣ ਤੋਂ ਬਾਅਦ ਸਾਰੀ ਟੀਮ ਦੀ ਚੋਣ ਬਿਨਾਂ ਮੁਕਾਬਲਾ ਹੀ ਨੇਪਰੇ ਚਡ਼ ਗਈ ਹੈ।

ਉਹਨਾਂ ਦੱਸਿਆ ਕਿ ਸ੍ਰੀਮਤੀ ਗਗਨਦੀਪ ਕੌਰ ਤੇਜਾ ਦਾ ਟ੍ਰਿਬਿਊਨ ਦੇ ਪ੍ਰਧਾਨ ਚੁਣੇ ਜਾਣ ਤੋਂ ਇਲਾਵਾ ਸ੍ਰੀ ਰਾਜੇਸ਼ ਸ਼ਰਮਾ ਪੰਜੌਲਾ ਪੰਜਾਬ ਕੇਸਰੀ ਨੂੰ ਸਕੱਤਰ ਜਨਰਲ, ਸ੍ਰੀ ਨਵਦੀਪ ਢੀਂਡਰਾ ਪੰਜਾਬੀ ਜਾਗਰਣ ਨੂੰ ਸੀਨੀਅਰ ਮੀਤ ਪ੍ਰਧਾਨ, ਸ੍ਰੀ ਪਰਮੀਤ ਸਿੰਘ ਜਗਬਾਣੀ ਨੂੰ ਸਕੱਤਰ, ਸ੍ਰੀ ਗੁਰਪ੍ਰੀਤ ਸਿੰਘ ਚੱਠਾ ਰੋਜ਼ਾਨਾ ਅਜੀਤ ਨੂੰ ਖਜਾਨਚੀ, ਸ੍ਰੀ ਮਨੀਸ਼ ਸਰਹਿੰਦੀ ਟਾਈਮਜ਼ ਆਫ ਇੰਡੀਆ ਤੇ ਸ੍ਰੀ ਖੁਸ਼ਵੀਰ ਤੂਰ ਸੱਚ ਕਹੂੰ ਨੂੰ ਮੀਤ ਪ੍ਰਧਾਨ, ਸ੍ਰੀ ਭਾਰਤ ਭੂਸ਼ਣ ਹਿੰਦੋਸਤਾਨ ਟਾਈਮਜ਼ ਨੂੰ ਜੁਆਇੰਟ ਸਕੱਤਰ ਫੋਟੋ ਜਰਨਲਿਸਟ, ਸ੍ਰੀ ਸੰਜੇ ਵਰਮਾ ਦੈਨਿਕ ਜਾਗਰਣ ਤੇ ਸ੍ਰੀ ਯੋਗੇਸ਼ ਧੀਰ ਦੈਨਿਕ ਸਵੇਰਾ ਨੂੰ ਜੁਆਇੰਟ ਸਕੱਤਰ ਅਤੇ ਸ੍ਰੀ ਕਵਰਦੀਪ ਸਿੰਘ ਹਿੰਦੋਸਤਾਨ ਟਾਈਮਜ਼ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ।