ਕਠੂਆ ਮਾਮਲਾ : ਜਾਵੇਡਕਰ ਨੇ ਕਿਹਾ, 2 ਮੰਤਰੀਆਂ ਨੇ ਦਿੱਤਾ ਅਸਤੀਫਾ, ਰਾਹੁਲ ਕਦੋਂ ਕਰਨਗੇ ਕਾਰਵਾਈ

ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਕਠੂਆ ਗੈਂਗਰੇਪ ਮਾਮਲਾ ‘ਚ 8 ਸਾਲ ਦੀ ਬੱਚੀ ਨਾਲ ਹੋਈ ਦਰਦਨਾਕ ਘਟਨਾ ‘ਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਡੇ 2 ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਪਰ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਗੁਲਾਮ ਮੀਰ ਦੇ ਬਿਆਨ ਜਾਰੀ ਹਨ
ਜਾਵੇਡਕਰ ਨੇ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱੱਲੋਂ ਗੁਲਾਮ ਮੀਰ ‘ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹੈ ਹੈ ਕਿ ਜੰਮੂ ਬਾਰ ਐਸੋਸੀਏਸ਼ਨ ਚੀਫ ਜੀ.ਐੱਨ. ਆਜ਼ਾਦ ਦੇ ਪੋਲਿੰਗ ਏਜੰਟ ਸਨ। ਆਜ਼ਾਦ ਕੋਲ ਕੋਈ ਜਿੰਮੇਵਾਰੀ ਨਹੀਂ ਹੈ? ਉਨ੍ਹਾਂ ਨੂੰ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ।
ਜਾਵੇਡਕਰ ਨੇ ਕਿਹਾ ਹੈ ਕਿ ਕਲ੍ਹ ਉਨ੍ਹਾਂ ਨੇ ਇਕ ਚੈੱਨਲ ‘ਤੇ ਦੇਖਿਆ ਕਿ ਰਾਮਨੌਮੀ ‘ਤੇ ਕੁਝ ਲੋਕ ਭਗਵੇ ਕੱਪੜਿਆਂ ‘ਚ ਤਲਵਾਰ ਲੈ ਕੇ ਦਿੱਲੀ ਮਸਜਿਦ ਤੋਂ ਬਾਹਰ ਇਕੱਠੇ ਹੋਏ ਸਨ ਅਤੇ ਉਨ੍ਹਾਂ ਨੇ ਭੜਕਾਊ ਨਾਅਰੇ ਵੀ ਲਗਾਏ। ਬਾਅਦ ‘ਚ ਪਤਾ ਲੱਗਿਆ ਕਿ ਇਹ ਲੋਕ ਆਮ ਆਦਮੀ ਪਾਰਟੀ ਦੇ ਸਨ। ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੱਸਣਾ ਚਾਹੁੰਦੇ ਹਾਂ ਕਿ ਕਾਂਗਰਸ ਨੇਤਾ ਗੁਲਾਮ ਮੀਰ ਨੇ ਕਠੂਆ ਕੇਸ ‘ਤੇ ਕਿਹਾ ਸੀ ਕਿ ਇਸ ਘਟਨਾ ਦੇ ਅਸਲੀ ਦੋਸ਼ੀ ਬਾਹਰ ਹਨ ਅਤੇ ਉਨ੍ਹਾਂ ਨੂੰ ਬਚਾਇਆ ਜਾ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ, ਜੋ ਉਹ ਵੀ ਨਿਰਦੋਸ਼ ਨਹੀਂ ਹਨ।