ਗੰਭੀਰ ਤੋਂ ਜ਼ਿਆਦਾ ਪਤਨੀ ਰਹਿੰਦੀ ਹੈ ਸੋਸ਼ਲ ਸਾਈਟਸ ‘ਤੇ ਐਕਟਿਵ

ਜਲੰਧਰ – ਭਾਰਤ ਦੇ ਬਿਹਤਰੀਨ ਕ੍ਰਿਕਟਰਾਂ ‘ਚੋਂ ਇੱਕ ਗੌਤਮ ਗੰਭੀਰ ਦਾ ਵਿਆਹ ਦਿੱਲੀ ਦੀ ਹੀ ਰਹਿਣ ਵਾਲੀ ਨਤਾਸ਼ਾ ਜੈਨ ਨਾਲ ਹੋਇਆ ਹੈ। ਦੋਹਾਂ ਨੇ 28 ਅਕਤੂਬਰ 2011 ਨੂੰ ਵਿਆਹ ਕੀਤਾ ਸੀ। ਨਤਾਸ਼ਾ ਜੈਨ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਾਰੇ ਕ੍ਰਿਕਟ ਖਿਡਾਰੀਆਂ ਦੀਆਂ ਪਤਨੀਆਂ ਵਿੱਚੋਂ ਵੀ ਸਭ ਤੋਂ ਖ਼ੂਬਸੂਰਤ ਅਤੇ ਨਿਮਰ ਸੁਭਾਅ ਦੀ ਹੈ। ਦੋਹਾਂ ਨੇ ਲਵ ਮੈਰਿਜ ਕੀਤੀ ਸੀ, ਅਤੇ ਉਨ੍ਹਾਂ ਦੀ ਇੱਕ ਬੇਟੀ ਹੈ ਜਿਸ ਦਾ ਨਾਂ ਆਜੀਨ ਗੰਭੀਰ ਹੈ। ਗੌਤਮ ਗੰਭੀਰ ਸੋਸ਼ਲ ਸਾਈਟਸ ‘ਤੇ ਜ਼ਿਆਦਾ ਐਕਟਿਵ ਨਹੀਂ ਰਹਿੰਦਾ ਪਰ ਉਸ ਦੀ ਪਤਨੀ ਨਤਾਸ਼ਾ ਟਵਿਟਰ ਜਾਂ ਫ਼ਿਰ ਇੰਸਟਾਗ੍ਰਾਮ ‘ਤੇ ਐਕਟਿਵ ਰਹਿੰਦੀ ਹੈ। ਗੌਤਮ ਗੰਭੀਰ ਨੇ ਭਾਰਤ ਲਈ ਹੁਣ ਤਕ 56 ਟੈੱਸਟ ਮੈਚਾਂ ‘ਚ 4046 ਦੌੜਾਂ ਬਣਾਈਆਂ ਹਨ ਜਦਕਿ 147 ਵਨ ਡੇ ਮੈਚਾਂ ਵਿੱਚ 5238 ਦੌੜਾਂ ਬਣਾਈਆਂ ਹਨ।