ਜੰਮੂ— ਜੰਮੂ-ਕਸ਼ਮੀਰ ‘ਚ ਭਾਜਪਾ ਦੇ 2 ਮੰਤਰੀਆਂ ਨੇ ਅੱਜ ਅਸਤੀਫਾ ਦੇ ਦਿੱਤਾ ਹੈ। ਪੀ. ਡੀ. ਪੀ. ਅਤੇ ਭਾਜਪਾ ਦੀ ਗਠਬੰਧਨ ਵਾਲੀ ਸਰਕਾਰ ‘ਚ ਮੰਤਰੀ ਰਹੇ ਚੰਦ ਪ੍ਰਕਾਸ਼ ਗੰਗਾ ਅਤੇ ਚੌਧਰੀ ਲਾਲ ਸਿੰਘ ਨੇ ਸ਼ੁੱਕਰਵਾਰ ਨੂੰ ਭਾਜਪਾ ਪ੍ਰਧਾਨ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਸੂਤਰਾਂ ਮੁਤਾਬਕ ਪਾਰਟੀ ਅੰਦਰ ਚੱਲ ਰਹੇ ਅੰਦਰੂਨੀ ਦਬਾਵ ਕਾਰਨ ਉਨ੍ਹਾਂ ਤੋਂ ਅਸਤੀਫਾ ਲਿਆ ਗਿਆ ਹੈ।
ਦੋਵੇਂ ਮੰਤਰੀਆਂ ਨੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਨੂੰ ਆਪਣਾ ਅਸਤੀਫਾ ਸੌਂਪਿਆ ਹੈ। ਦੱਸ ਦਈਏ ਕਿ ਦੋਵਾਂ ਮੰਤਰੀਆਂ ਨੇ ਕਠੂਆ ਕਾਂਡ ‘ਚ ਦੋਸ਼ੀਆਂ ਨੂੰ ਬਚਾਉਣ ਲਈ ਕੱਢੀ ਗਈ ਰੈਲੀ ‘ਚ ਹਿੱਸਾ ਲਿਆ ਸੀ, ਜਿਸ ਤੋਂ ਬਾਅਦ ਹੀ ਉਹ ਵਿਵਾਦਾ ਦੇ ਘਰੇ ‘ਚ ਸਨ। ਨੈਸ਼ਨਲ ਕਾਂਗਰਸ ਦੀ ਆਗੂ ਉਮਰ ਅਬਦੁਲਾ ਨੇ ਟਵੀਟ ਕਰ ਕੇ ਸੀ. ਐਮ. ਮਹਿਬੂਬਾ ਤੋਂ ਉਨ੍ਹਾਂ ‘ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।