ਰਾਸ਼ਟਰ ਮੰਡਲ ਖੇਡਾਂ ‘ਚ ਹਿੱਸਾ ਲੈਣ ਆਸਟ੍ਰੇਲੀਆ ਪਹੁੰਚੇ ਕਈ ਖਿਡਾਰੀ ਹੋਏ ਲਾਪਤਾ

ਮੈਲਬੌਰਨ-ਆਸਟ੍ਰੇਲੀਆ ਵਿਚ ਚੱਲ ਰਹੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਹਿੱਸਾ ਲੈਣ ਆਏ ਵੱਖ-ਵੱਖ ਦੇਸ਼ਾਂ ਦੇ ਕਈ ਖਿਡਾਰੀ ਲਾਪਤਾ ਹੋ ਗਏ ਹਨ| ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਨ੍ਹਾਂ ਖਿਡਾਰੀਆਂ ਦੀ ਭਾਲ ਕੀਤੀ ਜਾ ਰਹੀ ਹੈ|
ਅਧਿਕਾਰੀਆਂ ਨੇ ਦੱਸਿਆ ਕਿ ਗਾਇਬ ਹੋਣ ਵਾਲੇ ਖਿਡਾਰੀਆਂ ਵਿਚ ਯੂਗਾਂਡਾ ਦੇ 2 ਅਤੇ ਘਾਨਾ ਤੇ ਰਵਾਂਡਾ ਦੇ 1-1 ਖਿਡਾਰੀ ਲਾਪਤਾ ਹਨ| ਉਨ੍ਹਾਂ ਦੱਸਿਆ ਕਿ ਇਹ ਖਿਡਾਰੀ ਇੱਥੇ ਆਪਣੇ ਦੇਸ਼ ਦੀਆਂ ਟੀਮਾਂ ਨਾਲ ਆਏ ਸਨ, ਪਰ ਇੱਥੇ ਪਹੁੰਚਣ ਤੇ ਉਹ ਲਾਪਤਾ ਹੋ ਗਏ|
ਅਧਿਕਾਰੀਆਂ ਨੇ ਕਿਹਾ ਕਿ ਕੈਮਰੂਨ ਨਾਲ ਸਬੰਧਤ 8 ਖਿਡਾਰੀ ਲਾਪਤਾ ਹੋ ਚੁੱਕੇ ਹਨ|