ਜੰਮੂ: ਸੋਮਵਾਰ ਰਾਤ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਸੈਕਟਰ ਵਿੱਚ ਕੰਟਰੋਲ ਰੇਖਾ ’ਤੇ ਪਾਕਿਸਤਾਨੀ ਫੌਜ ਵੱਲੋਂ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ ਜਿਸ ਵਿੱਚ ਭਾਰਤੀ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਸ਼ਹੀਦ ਜਵਾਨਾਂ ਦੀ ਪਛਾਣ ਰਾਈਫਲਮੈਨ ਵਿਨੋਦ ਸਿੰਘ (24) ਵਾਸੀ ਪਿੰਡ ਦਾਨਾਪੁਰ ਜੌੜੀਆਂ (ਅਖਨੂਰ) ਤੇ ਰਾਈਫਲਮੈਨ ਜਾਕੀ ਸ਼ਰਮਾ (30) ਵਾਸੀ ਪਿੰਡ ਸਨਹੇਲ (ਹੀਰਾਨਗਰ) ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਸੋਮਵਾਰ ਸ਼ਾਮ 5.15 ਵਜੇ ਅਖਨੂਰ ਖੇਤਰ ਕੀਰੀ ਸੈਕਟਰ ਵਿੱਚ ਪਾਕਿਤਾਨੀ ਫੌਜ ਨੇ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਜਿਸ ਦਾ ਭਾਰਤੀ ਜਵਾਨਾਂ ਨੇ ਜ਼ੋਰਦਾਰ ਤੇ ਪ੍ਰਭਾਵੀ ਜਵਾਬ ਦਿੱਤਾ, ਹਾਲਾਂਕਿ ਗੋਲੀਬਾਰੀ ਦੌਰਾਨ ਜੇ.ਕੇ. ਲਾਈਟ ਇਨਫੈਂਟਰੀ ਦੇ ਰਾਈਫਲਮੈਨ ਵਿਨੋਦ ਸਿੰਘ ਤੇ ਰਾਈਫਲਮੈਨ ਜਾਕੀ ਸ਼ਰਮਾ ਗੰਭੀਰ ਜ਼ਖ਼ਮੀ ਹੋ ਗਏ ਤੇ ਬਾਅਦ ਵਿੱਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਉਨ੍ਹਾਂ ਦਮ ਤੋੜ ਦਿੱਤਾ। ਸੂਤਰਾਂ ਮੁਤਾਬਕ ਇੱਕ ਹੋਰ ਜ਼ਖ਼ਮੀ ਜਵਾਨ ਜ਼ੇਰੇ ਇਲਾਜ ਹੈ।