ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ ਖਾਸ ਆਫਰ ਦੀ ਪੇਸ਼ਕਸ਼ ਕੀਤੀ ਹੈ। ਆਫਰ ਤਹਿਤ ਜੇਕਰ ਗਾਹਕ ਗੂਗਲ ਹੋਮ ਜਾਂ ਕ੍ਰੋਮਕਾਸਟ ਡਿਵਾਇਜ਼ ਖਰੀਦਦਾ ਹੈ ਤਾਂ ਗਾਹਕ ਇਸ ਆਫਰ ਦਾ ਫਾਇਦਾ ਲੈ ਸਕਦੇ ਹਨ। ਆਫਰ ਦਾ ਫਾਇਦਾ ਲੈਣ ਲਈ ਗਾਹਕ ਰਿਲਾਇੰਸ ਡਿਜੀਟਲ ਤੇ ਜੀਓ ਸਟੋਰ ਤੋਂ ਖਰੀਦ ਸਕਦੇ ਹਨ।

ਆਫਰ ਤਹਿਤ ਗਾਹਕਾਂ ਨੂੰ 999 ਰੁਪਏ ਦਾ ਫਰੀ JioFi ਡਿਵਾਇਸ ਤੇ 1500 ਰੁਪਏ ਦੀ ਕੀਮਤ ਦਾ 100 ਜੀਬੀ 4ਜੀ ਡਾਟਾ ਮਿਲੇਗਾ। ਇਸ ਲਈ ਗਾਹਕ ਨੂੰ ਘੱਟੋ ਘੱਟ 149 ਰੁਪਏ ਦਾ ਪਹਿਲਾ ਰਿਚਾਰਜ ਕਰਾਉਣਾ ਹੋਵੇਗਾ। ਨਾਲ ਹੀ 99 ਰੁਪਏ ਵਿੱਚ ਪ੍ਰਾਈਮ ਮੈਂਬਰਸ਼ਿਪ ਲੈਣੀ ਹੋਵੇਗੀ।

ਆਫਰ ਦਾ ਫਾਇਦਾ ਸਿਰਫ ਉਨ੍ਹਾਂ ਗਾਹਕਾਂ ਨੂੰ ਮਿਲੇਗਾ ਜਿਨ੍ਹਾਂ ਨੇ ਗੂਗਲ ਡਿਵਾਇਸ ਨੂੰ ਰਿਲਾਇੰਸ ਰਿਟੇਲ ਸਟੋਰ ਤੋਂ ਖਰੀਦਿਆ ਹੈ। MSISDN ਨੂੰ 31 ਦਸੰਬਰ, 2018 ਤੋਂ ਪਹਿਲਾਂ ਐਕਟੀਵੇਟ ਕੀਤਾ ਹੋਵੇ। ਐਕਟੀਵੇਸ਼ਨ ਤੋਂ ਬਾਅਦ ਆਫਰ ਦਾ ਫਾਇਦਾ ਗਾਹਕ ਇੱਕ ਸਾਲ ਤੱਕ ਲੈ ਸਕਣਗੇ।